Delhi News: ਕੇਰਲ ਦੇ ਇਕ ਕਨਵੈਂਸ਼ਨ ਸੈਂਟਰ 'ਚ ਐਤਵਾਰ ਨੂੰ ਹੋਏ ਧਮਾਕੇ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ 'ਚ ਚਰਚਾਂ ਅਤੇ ਮੈਟਰੋ ਸਟੇਸ਼ਨਾਂ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਖ ਬਾਜ਼ਾਰਾਂ, ਚਰਚਾਂ, ਮੈਟਰੋ ਸਟੇਸ਼ਨਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।


ਦਿੱਲੀ ਪੁਲਿਸ ਹਾਈ ਅਲਰਟ ‘ਤੇ


ਪੁਲਿਸ ਅਧਿਕਾਰੀ ਨੇ ਕਿਹਾ, 'ਪੁਲਿਸ ਟੀਮਾਂ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਦੀ ਨਾਕਾਬੰਦੀ ਕਰਨ ਦੀ ਸੂਚਨਾ ਦਿੱਤੀ ਗਈ ਹੈ। ਸਾਦੇ ਕੱਪੜਿਆਂ ਵਾਲੇ ਪੁਲਿਸ ਮੁਲਾਜ਼ਮਾਂ, ਮੋਟਰਸਾਈਕਲ ਸਵਾਰਾਂ ਅਤੇ ਪੀ.ਸੀ.ਆਰਜ਼ ਨੂੰ ਸੁਚੇਤ ਰਹਿਣ ਅਤੇ ਪ੍ਰਾਪਤ ਹੋਈ ਕਿਸੇ ਵੀ ਸੂਚਨਾ ਨੂੰ ਨਜ਼ਰਅੰਦਾਜ਼ ਨਾ ਕਰਨ ਲਈ ਕਿਹਾ ਗਿਆ ਹੈ।


ਬਾਜ਼ਾਰ ਅਤੇ ਮੈਟਰੋ ਸਟੇਸ਼ਨ 'ਤੇ ਪਹਿਰਾ


ਅਧਿਕਾਰੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਭੀੜ-ਭੜੱਕੇ ਵਾਲੇ ਬਾਜ਼ਾਰਾਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਾਂ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪਹਿਲਾਂ ਹੀ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕੇਰਲ ਦੇ ਕਲਾਮਾਸੇਰੀ 'ਚ ਐਤਵਾਰ ਸਵੇਰੇ ਇਕ ਕਨਵੈਨਸ਼ਨ ਸੈਂਟਰ 'ਚ ਹੋਏ ਧਮਾਕੇ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ 36 ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਲਗਾਤਾਰ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ।


ਇਹ ਵੀ ਪੜ੍ਹੋ: India vs Bharat: ਹੁਣ ਗੂਗਲ ਮੈਪ ਵੀ ਝੰਡੇ ਦੇ ਨਾਲ ਦਿਖਾਉਣ ਲੱਗਿਆ ਭਾਰਤ, ਜਾਣੋ ਪੂਰਾ ਮਾਮਲਾ


ਆਈ.ਈ.ਡੀ ਨਾਲ ਹੋਇਆ ਧਮਾਕਾ


ਤੁਹਾਨੂੰ ਦੱਸ ਦਈਏ ਕਿ ਐਤਵਾਰ (29 ਅਕਤੂਬਰ) ਨੂੰ ਕੇਰਲ ਦੇ ਕੋਚੀ ਕਨਵੈਨਸ਼ਨ ਸੈਂਟਰ ਵਿੱਚ ਯਹੋਵਾ ਦੇ ਗਵਾਹਾਂ ਦੀ ਪ੍ਰਾਰਥਨਾ ਸਭਾ ਵਿੱਚ ਲੜੀਵਾਰ ਧਮਾਕੇ ਹੋਏ। ਉਨ੍ਹਾਂ ਦੀ ਸ਼ੁਰੂਆਤੀ ਜਾਂਚ ਵਿੱਚ ਘਟਨਾ ਵਾਲੀ ਥਾਂ ਤੋਂ ਧਮਾਕੇ ਲਈ ਵਰਤੇ ਗਏ ਬੈਟਰੀਆਂ, ਤਾਰਾਂ ਅਤੇ ਹੋਰ ਯੰਤਰ ਬਰਾਮਦ ਕੀਤੇ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਲੜੀਵਾਰ ਧਮਾਕਿਆਂ ਵਿਚ ਬੰਬ ਟਿਫਿਨ ਵਿਚ ਰੱਖੇ ਗਏ ਹਨ ਅਤੇ ਆਈਈਡੀ ਦੀ ਤਰਜ਼ 'ਤੇ ਧਮਾਕੇ ਕੀਤੇ ਗਏ ਹਨ।


ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਰਲ ਮੁੱਦੇ 'ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਸੀ। ਗੱਲਬਾਤ ਦੌਰਾਨ ਉਨ੍ਹਾਂ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉੱਚ ਪੱਧਰੀ ਮੀਟਿੰਗ ਵੀ ਕੀਤੀ ਹੈ। ਧਮਾਕੇ ਸਮੇਂ ਉੱਥੇ ਕਰੀਬ 2500 ਲੋਕ ਮੌਜੂਦ ਸਨ। ਇਸ ਧਮਾਕੇ 'ਚ ਇਕ ਔਰਤ ਦੀ ਮੌਤ ਹੋ ਗਈ ਹੈ ਜਦਕਿ 35 ਲੋਕ ਜ਼ਖਮੀ ਹਨ।


ਇਹ ਵੀ ਪੜ੍ਹੋ: Pune Apartment: ਨਹੀਂ ਦੇਖਿਆ ਹੋਣਾ ਇਹੋ ਜਿਹੋ ਨਜ਼ਾਰਾ ! 2 ਕਰੋੜ ਦਾ ਅਪਾਰਟਮੈਂਟ ਖਰੀਦਣ ਲਈ ਲੱਗੀ 8 ਘੰਟੇ ਲੰਬੀ ਕਤਾਰ