Kerala Bomb Blast: ਕੇਰਲ ਦੇ ਕਨਵੈਨਸ਼ਨ ਸੈਂਟਰ 'ਚ ਹੋਏ ਲੜੀਵਾਰ ਧਮਾਕਿਆਂ ਦੇ ਮਾਮਲੇ 'ਚ ਪੁਲਿਸ ਨੇ ਡੋਮਿਨਿਕ ਮਾਰਟਿਨ ਨੂੰ ਗ੍ਰਿਫਤਾਰ ਕਰ ਲਿਆ ਹੈ। ਕੇਰਲ ਧਮਾਕਿਆਂ ਤੋਂ ਬਾਅਦ ਆਤਮ ਸਮਰਪਣ ਕਰਨ ਵਾਲੇ ਮਾਰਟਿਨ ਨੂੰ ਪੁਲਿਸ ਨੇ ਯੂਏਪੀਏ ਅਤੇ ਵਿਸਫੋਟਕ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।


ਡੋਮਿਨਿਕ ਮਾਰਟਿਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਈਵ ਆ ਕੇ ਕੇਰਲ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ। 29 ਅਕਤੂਬਰ ਨੂੰ ਕਲਾਮਾਸੇਰੀ 'ਚ ਹੋਏ ਲੜੀਵਾਰ ਧਮਾਕਿਆਂ 'ਚ ਹੁਣ ਤੱਕ 12 ਸਾਲ ਦੀ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਵੀ ਹੋਏ ਹਨ।


ਇਹ ਵੀ ਪੜ੍ਹੋ: Apple Scary Fast Event: Apple ਦੇ ਈਵੈਂਟ 'ਚ ਲਾਂਚ ਹੋਣਗੇ MacBook ਸਮੇਤ ਕਈ ਪ੍ਰੋਡਕਟ, ਜਾਣੋ ਕਿਵੇਂ ਦੇਖਣਾ ਹੈ ਲਾਈਵ


ਇਸ ਮਾਮਲੇ ਵਿੱਚ ਮਾਰਟਿਨ ਦੇ ਆਤਮ ਸਮਰਪਣ ਤੋਂ ਬਾਅਦ ਕੇਰਲ ਪੁਲਿਸ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ। ਇਸ ਦੌਰਾਨ ਇਸ ਮਾਮਲੇ 'ਤੇ ਕੇਰਲ ਦੇ ਸੀਐਮ ਪਿਨਰਾਈ ਵਿਜਯਨ ਨੇ ਕਿਹਾ ਕਿ ਜਾਂਚ ਸਹੀ ਢੰਗ ਨਾਲ ਚੱਲ ਰਹੀ ਹੈ।


ਸੀਐਮ ਵਿਜਯਨ ਨੇ ਜ਼ਖਮੀਆਂ ਨਾਲ ਕੀਤੀ ਮੁਲਾਕਾਤ


ਇਸ ਮਾਮਲੇ ਵਿੱਚ ਮਾਰਟਿਨ ਦੇ ਆਤਮ ਸਮਰਪਣ ਤੋਂ ਬਾਅਦ ਕੇਰਲ ਪੁਲਿਸ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ। ਇਸ ਦੌਰਾਨ ਇਸ ਮਾਮਲੇ 'ਤੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਿਹਾ ਕਿ ਜਾਂਚ ਸਹੀ ਢੰਗ ਨਾਲ ਚੱਲ ਰਹੀ ਹੈ। ਸੀਐਮ ਵਿਜਯਨ ਨੇ ਸੋਮਵਾਰ ਨੂੰ ਹਸਪਤਾਲ ਵਿੱਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।


ਪੀਟੀਆਈ ਦੇ ਅਨੁਸਾਰ, ਸੀਐਮ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਪੁਲਿਸ ਸੂਬੇ ਵਿੱਚ ਇਸਲਾਮਿਕ ਸਮੂਹ ਦੇ ਆਯੋਜਿਤ ਸਮਾਗਮ ਵਿੱਚ ਹਮਾਸ ਨੇਤਾ ਦੇ ਕਥਿਤ ਪਤੇ ਦੀ ਆਨਲਾਈਨ ਮਾਧਿਅਮ ਰਾਹੀਂ ਜਾਂਚ ਕਰੇਗੀ ਅਤੇ ਜੇਕਰ ਕੁਝ ਗਲਤ ਹੋਇਆ ਹੈ, ਤਾਂ ਉਚਿਤ ਕਾਰਵਾਈ ਕੀਤੀ ਜਾਵੇਗੀ।


ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਫਲਸਤੀਨ ਦਾ ਸਮਰਥਨ ਕਰਨ ਲਈ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਰਲ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਰਾਜ ਅਤੇ ਦੇਸ਼ ਨੇ ਹਮੇਸ਼ਾ ਫਲਸਤੀਨ ਦਾ ਸਮਰਥਨ ਕੀਤਾ ਹੈ ਅਤੇ ਹੁਣ ਸਿਰਫ ਕੇਂਦਰ ਨੇ ਆਪਣਾ ਰੁਖ ਬਦਲਿਆ ਹੈ।


ਇਹ ਵੀ ਪੜ੍ਹੋ: Password Alert: ਦਿੱਲੀ ਪੁਲਿਸ ਨੇ ਪਾਸਵਰਡ ਨੂੰ ਲੈ ਕੇ ਜਾਰੀ ਕੀਤਾ ਅਲਰਟ, ਛੋਟੀ ਜਿਹੀ ਗ਼ਲਤੀ ਵੀ ਪੈ ਸਕਦੀ ਹੈ ਭਾਰੀ