ਭਾਰਤ ਇਸ ਸਮੇਂ ਕੋਰੋਨਾ ਦੀ ਅਜਿਹੀ ਮਾਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਵੇਖ ਕੇ ਨਾ ਸਿਰਫ ਭਾਰਤ ਦੇ ਲੋਕ ਡਰੇ ਹੋਏ ਹਨ, ਪਰ ਵਿਦੇਸ਼ੀ ਵੀ ਭਾਰਤ ਦੀ ਸਥਿਤੀ ਤੋਂ ਚਿੰਤਤ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਭਾਰਤ ਵਿਚ ਸੁਰੱਖਿਆ ਲਈ ਅਰਦਾਸ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਵਿੱਚ ਤਬਾਹੀ ਦਾ ਅਜਿਹਾ ਜਾਲ ਵਿਛਾਇਆ ਹੈ ਕਿ ਜਿਸਦੇ ਬਾਹਰ ਨਿਕਲਣਾ ਮੁਸ਼ਕਲ ਸਾਬਤ ਹੋ ਰਿਹਾ ਹੈ। 


ਇਸ ਦੇ ਨਾਲ ਹੀ ਦੇਸ਼ ਵਿੱਚ ਟੀਕਾਕਰਨ ਦੀ ਪ੍ਰਕਿਰਿਆ ਵੀ ਨਿਰੰਤਰ ਜਾਰੀ ਹੈ। ਇਸ ਦੌਰਾਨ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਟਵੀਟ ਕਰਕੇ ਭਾਰਤ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਦਰਅਸਲ, ਪੀਟਰਸਨ ਆਈਪੀਐਲ ਦੌਰਾਨ ਕੌਮੈਂਟਰੀ ਪੈਨਲ ਦਾ ਹਿੱਸਾ ਸੀ।


 


 






ਕੋਰੋਨਾ ਦੇਸ਼ ਦੇ ਬਹੁਤੇ ਰਾਜਾਂ ਵਿੱਚ ਆਪਣੇ ਸਿਖਰ ਤੇ ਹੈ ਅਤੇ ਹਰ ਰੋਜ਼ ਸੈਂਕੜੇ ਜਾਨਾਂ ਕੋਰੋਨਾ ਨਾਲ ਜਾ ਰਹੀਆਂ ਹਨ।ਲੋਕਾਂ ਦੀ ਸੁਰੱਖਿਆ ਕਾਰਨ ਸੂਬਾ ਸਰਕਾਰਾਂ ਨੇ ਕਈ ਰਾਜਾਂ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ ਤਾਂ ਜੋ ਕੋਵਿਡ ਦੀ ਚੇਨ ਨੂੰ ਤੋੜਿਆ ਜਾ ਸਕੇ। ਸਾਰੇ ਰਾਜਾਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ। 


ਕੇਵਿਨ ਪੀਟਰਸਨ ਨੇ ਟਵੀਟ ਕੀਤਾ, " ਮੈਂ ਭਾਰਤ ਛੱਡ ਗਿਆ ਹਾਂ, ਪਰ ਮੈਂ ਅਜੇ ਵੀ ਇਕ ਅਜਿਹੇ ਦੇਸ਼ ਬਾਰੇ ਸੋਚ ਰਿਹਾ ਹਾਂ ਜਿਸ ਨੇ ਮੈਨੂੰ ਬਹੁਤ ਪਿਆਰ ਦਿੱਤਾ, ਕਿਰਪਾ ਕਰਕੇ ਤੁਸੀਂ ਲੋਕ ਸੁਰੱਖਿਅਤ ਰਹੋ, ਇਹ ਸਮਾਂ ਲੰਘ ਜਾਏਗਾ ਪਰ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ। ਪੀਟਰਸਨ ਦੇ ਇਸ ਟਵੀਟ ਵਿੱਚ, ਉਸਨੇ ਲੋਕਾਂ ਦਾ ਹੌਂਸਲਾ ਬਣਾਏ ਰੱਖਣ ਲਈ ਲਾਮਬੰਦ ਕੀਤਾ ਹੈ। ਦਰਅਸਲ, ਆਈਪੀਐਲ 2021 ਰੱਦ ਹੋਣ ਤੋਂ ਪਹਿਲਾਂ ਪੀਟਰਸਨ ਭਾਰਤ ਵਿਚ ਸੀ।