ਨਵੀਂ ਦਿੱਲੀ: ਅੱਠਵੇਂ ਦੌਰ ਦੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਕਿਸਾਨ ਅਤੇ ਸਰਕਾਰ ਵਿਚਾਲੇ ਤਲ਼ਖ਼ਿਆਂ ਵੱਧੀਆਂ ਹਨ।ਕਿਸਾਨਾਂ ਨੇ ਸਾਫ ਕੀਤਾ ਹੋਇਆ ਹੈ ਕਿ ਉਹ ਕਾਨੂੰਨ ਰੱਦ ਹੋਣ ਤੋਂ ਬਿਨਾਂ ਵਾਪਸ ਨਹੀਂ ਜਾਣਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਕੜਕਦੀ ਠੰਢ ਵਿੱਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ।


ਇਸ ਦੌਰਾਨ ਅੰਦੋਲਨ 'ਚ ਸ਼ਾਮਲ ਯੂਪੀ ਗੇਟ ਵਿਖੇ ਦੇਸ਼ ਖਾਪ ਦੇ ਚੌਧਰੀ ਸੁਰੇਂਦਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜੇ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈ ਕੇ ਮੰਗਾਂ ਨਹੀਂ ਪ੍ਰਵਾਨ ਕਰਦੀ ਤਾਂ 26 ਜਨਵਰੀ ਨੂੰ ਕਿਸਾਨ ਇੱਕ ਲੱਖ ਟਰੈਕਟਰਾਂ ਨਾਲ ਦਿੱਲੀ ਵਿਚ ਪਰੇਡ ਕਰਨਗੇ। 26 ਦੀ ਪਰੇਡ ਵਿੱਚ, ਪੂਰਾ ਦੇਸ਼ ਜਵਾਨ ਅਤੇ ਕਿਸਾਨ ਨੂੰ ਇਕੱਠੇ ਵੇਖੇਗਾ।

ਚੌਧਰੀ ਸੁਰੇਂਦਰ ਨੇ ਕਿਹਾ ਕਿ ਉਹ ਜਿਸ ਖਾਪ ਦੀ ਅਗਵਾਈ ਕਰਦਾ ਹੈ, ਉਸ 'ਚ ਸ਼ੋਸ਼ਣ 'ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਆਪਣੀ ਜ਼ਿੱਦ ‘ਤੇ ਹੈ, ਉਥੇ ਹੀ ਕਿਸਾਨ ਸੜਕਾਂ‘ਤੇ ਅੰਦੋਲਨ 'ਤੇ ਬੈਠੇ ਹਨ। ਇਸ ਦੌਰਾਨ, ਦੇਸ਼ ਖਾਪ ਦੀ ਚੌਧਰੀ ਜੋਗਿੰਦਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਪਰੇਡ ਦੀ ਤਿਆਰੀ ਟਰੈਕਟਰਾਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਜਿੰਨੀ ਦੇਰ ਕਿਸਾਨਾਂ ਦੀਆਂ ਮੰਗਾਂ ਵਿੱਚ ਕਰੇਗੀ ਓਨਾਂ ਹੀ ਵੱਡਾ ਨੁਕਸਾਨ ਹੋਏਗਾ। ਅੰਦੋਲਨ ‘ਤੇ ਬੈਠਾ ਕਿਸਾਨ ਦੋ-ਤਿੰਨ ਸਾਲਾਂ ਲਈ ਵੀ ਸੜਕ ਤੋਂ ਨਹੀਂ ਉੱਠਣਗੇ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 26 ਜਨਵਰੀ ਨੂੰ ਦਿੱਲੀ ਵਿੱਚ ਪਰੇਡ ਦੌਰਾਨ ਇੱਕ ਲੱਖ ਟਰੈਕਟਰ-ਟਰਾਲੀਆਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ ਅਤੇ ਜਵਾਨਾਂ ਨਾਲ ਪਰੇਡ ਨੂੰ ਪੂਰਾ ਦੇਸ਼ ਵੇਖੇਗਾ।