Murdered in Nashik: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਮੁਸਲਿਮ ਅਧਿਆਤਮਕ ਆਗੂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 35 ਸਾਲਾ ਸੂਫੀ ਸੰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸੂਫਾ ਬਾਬਾ ਅਫਗਾਨਿਸਤਾਨ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ 4 ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਤਲ ਦੀ ਇਹ ਘਟਨਾ ਯੋਲਾ ਤਾਲੁਕਾ ਦੇ ਚਿਚੌਂਡੀ ਐਮਆਈਡੀਸੀ ਖੇਤਰ ਵਿੱਚ ਵਾਪਰੀ।


ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨ ਨਾਗਰਿਕ ਸੂਫੀ ਖਵਾਜਾ ਸਈਦ ਜ਼ਰੀਬ ਚਿਸ਼ਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਉਮਰ 35 ਸਾਲ ਦੇ ਕਰੀਬ ਸੀ। ਪੁਲਿਸ ਕਾਤਲਾਂ ਦੀ ਭਾਲ ਵਿੱਚ ਹੈ।

ਨਾਸਿਕ 'ਚ ਸੂਫੀ ਸੰਤ ਦਾ ਕਤਲ ਕਿਉਂ ਹੋਇਆ?


ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਅਫਗਾਨਿਸਤਾਨ ਦੇ ਇੱਕ ਸੂਫੀ ਸੰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਯੋਲਾ ਤਾਲੁਕਾ ਦੇ ਚਿਚੌਂਡੀ MIDC ਇਲਾਕੇ ਦੀ ਹੈ। ਹਾਲਾਂਕਿ ਕਤਲ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਮ੍ਰਿਤਕ ਦਾ ਨਾਂ ਸੂਫੀ ਖਵਾਜਾ ਸਈਅਦ ਜ਼ਰੀਬ ਚਿਸ਼ਤੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨੂੰ 4 ਲੋਕਾਂ ਨੇ ਅੰਜਾਮ ਦਿੱਤਾ ਹੈ। ਕਤਲ ਕਰਨ ਤੋਂ ਬਾਅਦ ਚਾਰ ਅਣਪਛਾਤੇ ਵਿਅਕਤੀ ਚਾਰ ਪਹੀਆ ਵਾਹਨ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ।

ਕੀ ਆਰਥਿਕ ਵਿਵਾਦ ਕਾਰਨ ਹੋਇਆ ਕਤਲ?


ਮਹਾਰਾਸ਼ਟਰ ਦੇ ਨਾਸਿਕ 'ਚ ਸੂਫੀ ਬਾਬਾ ਦੀ ਹੱਤਿਆ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲੀਸ ਨੂੰ ਆਰਥਿਕ ਵਿਵਾਦ ਕਾਰਨ ਕਤਲ ਹੋਣ ਦਾ ਸ਼ੱਕ ਹੈ। ਮੁੱਢਲੀ ਜਾਣਕਾਰੀ ਹੈ ਕਿ ਸੂਫੀ ਖਵਾਜਾ ਸਈਅਦ ਜ਼ਰੀਬ ਚਿਸ਼ਤੀ ਅਫਗਾਨ ਮੌਲਵੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਟੀਮ ਕਾਤਲਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।