ਪੁੱਡੂਚੇਰੀ: ਕਿਰਨ ਬੇਦੀ ਨੂੰ ਮੰਗਲਵਾਰ ਅਚਾਨਕ ਉਪ ਰਾਜਪਾਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸੱਤਾਧਿਰ ਕਾਂਗਰਸ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ। ਕਿਰਨ ਬੇਦੀ ਤੇ ਮੁੱਖ ਮੰਤਰੀ ਨਾਰਾਇਣਸਵਾਮੀ ਵਿਚਾਲੇ ਕਈ ਮੁੱਦਿਆਂ 'ਤੇ ਟਕਰਾਅ ਰਿਹਾ ਹੈ। ਰਾਸ਼ਟਰਪਤੀ ਭਵਨ ਨੇ ਦੱਸਿਆ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਦੇਸ਼ ਦਿੱਤੇ ਹਨ ਕਿ ਕਿਰਨ ਬੇਦੀ ਹੁਣ ਪੁੱਡੂਚੇਰੀ ਦੀ ਉਪ ਰਾਜਪਾਲ ਨਹੀਂ ਰਹੇਗੀ। ਅਹੁਦੇ ਤੋਂ ਹਟਾਏ ਜਾਣ ਮਗਰੋਂ ਕਿਰਨ ਬੇਦੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।


ਕਿਰਨ ਬੇਦੀ ਨੇ ਕੀ ਕਿਹਾ


ਕਿਰਨ ਬੇਦੀ ਨੇ ਟਵੀਟ ਕਰਕੇ ਸਭ ਨੂੰ ਸ਼ੁਕਰੀਆ ਕਿਹਾ ਹੈ। ਉਨ੍ਹਾਂ ਇੱਕ ਚਿੱਠੀ ਸ਼ੇਅਰ ਕਰਦਿਆਂ ਲਿਖਿਆ, 'ਪੁੱਡੂਚੇਰੀ ਦੇ ਉਪ ਰਾਜਪਾਲ ਦੇ ਤੌਰ 'ਤੇ ਮੇਰੇ ਅਨੁਭਵ ਲਈ ਮੈਂ ਭਾਰਤ ਸਰਕਾਰ ਦੀ ਸ਼ੁਕਰਗੁਜ਼ਾਰ ਰਹਾਂਗੀ। ਮੈਂ ਉਨ੍ਹਾਂ ਸਭ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ।' ਉਨ੍ਹਾਂ ਕਿਹਾ, 'ਮੈਂ ਪੂਰੇ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਮੇਰੇ ਇਸ ਕਾਰਜਕਾਲ ਦੌਰਾਨ ਮੇਰੀ ਟੀਮ ਨੇ ਪੂਰੀ ਲਗਨ ਨਾਲ ਜਨਹਿਤ ਲਈ ਕੰਮ ਕੀਤਾ ਹੈ। ਪੁੱਡੂਚੇਰੀ ਦਾ ਭਵਿੱਖ ਬਹੁਤ ਰੌਸ਼ਨ ਹੈ।'


<blockquote class="twitter-tweet"><p lang="en" dir="ltr">Thank all those who were a part my journey as Lt Governor of Puducherry—<br>The People of Puducherry and all the Public officials. 🙏 <a rel='nofollow'>pic.twitter.com/ckvwJ694qq</a></p>&mdash; Kiran Bedi (@thekiranbedi) <a rel='nofollow'>February 17, 2021</a></blockquote> <script async src="https://platform.twitter.com/widgets.js" charset="utf-8"></script>