10 ਵਜੇ ਸ਼ੁਰੂ ਹੋਏਗੀ ਕਿਸਾਨ ਮੋਰਚੇ ਦੀ ਪਰੇਡ, ਕਿਸਾਨ ਰਿੰਗ ਰੋਡ ਵੱਲ ਵੱਧਣਾ ਸ਼ੁਰੂ
ਏਬੀਪੀ ਸਾਂਝਾ | 26 Jan 2021 09:46 AM (IST)
ਕਿਸਾਨਾਂ ਵਲੋਂ ਤਜਵੀਜ਼ਤ ਟਰੈਕਟਰ ਪਰੇਡ ਸਿੰਘੂ ਸਰਹੱਦ ਅਤੇ ਧਨਸਾ ਬਾਰਡਰ ਤੋਂ ਸ਼ੁਰੂ ਹੋ ਗਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਪਰੇਡ ਸਵੇਰੇ 10 ਵਜੇ ਹੀ ਸ਼ੁਰੂ ਹੋਵੇਗੀ ਪਰ ਪੰਧੇਰ ਗਰੁਪ ਨੇ ਆਪਣੀ ਪਰੇਡ ਸਵੇਰੇ 8 ਵਜੇ ਹੀ ਸ਼ੁਰੂ ਕਰ ਦਿੱਤੀ ਗਈ ਹੈ।
ਨਵੀਂ ਦਿੱਲੀ: ਕਿਸਾਨਾਂ ਵਲੋਂ ਤਜਵੀਜ਼ਤ ਟਰੈਕਟਰ ਪਰੇਡ ਸਿੰਘੂ ਸਰਹੱਦ ਅਤੇ ਧਨਸਾ ਬਾਰਡਰ ਤੋਂ ਸ਼ੁਰੂ ਹੋ ਗਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਪਰੇਡ ਸਵੇਰੇ 10 ਵਜੇ ਹੀ ਸ਼ੁਰੂ ਹੋਵੇਗੀ ਪਰ ਪੰਧੇਰ ਗਰੁਪ ਨੇ ਆਪਣੀ ਪਰੇਡ ਸਵੇਰੇ 8 ਵਜੇ ਹੀ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਟਿੱਕਰੀ ਬਾਰਡਰ ਤੇ ਬੈਰੀਕੇਡਾਂ ਨੂੰ ਤੋੜਿਆ 'ਤੇ ਪੈਦਲ ਹੀ ਮਾਰਚ ਸ਼ੁਰੂ ਕੀਤਾ। ਹਾਲਾਂਕਿ, ਟਰੈਕਟਰ ਪਰੇਡ ਅਜੇ ਸ਼ੁਰੂ ਨਹੀਂ ਹੋਈ ਹੈ। ਪੁਲਿਸ ਨੇ ਇਹ ਬੈਰੀਕੇਡ ਲਗਾਏ ਸੀ ਤਾਂ ਜੋ ਸਮਾਂ ਆਉਣ ਤੇ ਉਹ ਉਨ੍ਹਾਂ ਨੂੰ ਖੋਲ੍ਹਣਗੇ ਅਤੇ ਟਰੈਕਟਰ ਪਰੇਡ ਸ਼ੁਰੂ ਕਰਨਗੇ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਕਿਸਾਨ ਟਰੈਕਟਰ ਮਾਰਚ ਕੱਢਦੇ ਤੇ ਪੈਦਲ ਮਾਰਚ ਕਰਦੇ ਹੋਏ ਦਿੱਲੀ ਦੀ ਰਿੰਗ ਰੋਡ ਵੱਲ ਵੱਧ ਰਹੇ ਹਨ।