ਪਹਿਲਾਂ ਟਵਿੱਟਰ 'ਤੇ ਅਤੇ ਹੁਣ X ਨਾਮ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ, ਯੂਪੀ ਦੇ ਸੀ.ਐਮ. ਯੋਗੀ ਆਦਿਤਿਆਨਾਥ ਸਣੇ 5 ਬੀ.ਜੇ.ਪੀ ਦੇ ਸੀ.ਐਮ. ਦਾ ਸੁਨਹਿਰੀ ਟਿੱਕ ਬੀਤੇ ਐਤਵਾਰ ਨੂੰ ਡੀ.ਪੀ. ਬਦਲਣ ਕਰਕੇ ਹਟਾ ਦਿੱਤਾ ਗਿਆ ਹੈ। ਹਰ ਘਰ ਤਿਰੰਗਾ ਮੁਹਿੰਮ ਤਹਿਤ ਉਨ੍ਹਾਂ ਨੇ ਐਪ 'ਤੇ ਆਪਣੀ ਤਸਵੀਰ ਹਟਾ ਕੇ ਤਿਰੰਗੇ ਦੀ ਤਸਵੀਰ ਲਗਾਈ ਸੀ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ 11 ਅਗਸਤ 2023 ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਭਾਰਤੀ ਤਿਰੰਗੇ ਨੂੰ ਲਗਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਭਾਜਪਾ ਦੇ ਕਈ ਨੇਤਾਵਾਂ ਨੇ ਆਪਣੀ ਡੀ.ਪੀ.ਬਦਲੀ ਸੀ। ਹਰਿਆਣਾ ਦੇ ਸੀ.ਐਮ. ਮਨੋਹਰ ਲਾਲ ਖੱਟਰ, ਗੋਆ ਦੇ ਸੀ.ਐਮ. ਪ੍ਰਮੋਦ ਸਾਵੰਤ, ਮੱਧ ਪ੍ਰਦੇਸ਼ ਦੇ ਸੀ.ਐਮ. ਸ਼ਿਵਰਾਜ ਸਿੰਘ ਚੌਹਾਨ ਅਤੇ ਉੱਤਰਾਖੰਡ ਦੇ ਸੀ.ਐਮ. ਪੁਸ਼ਕਰ ਸਿੰਘ ਧਾਮੀ ਨੇ ਆਪਣੀ ਡੀ.ਪੀ. ਬਦਲਣ ਤੋਂ ਬਾਅਦ ਆਪਣਾ ਸੁਨਹਿਰੀ ਟਿੱਕ ਵੈਰੀਫਿਕੇਸ਼ਨ ਮਾਰਕ ਗੁਆ ਦਿੱਤਾ ਹੈ।
ਇਸਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਦੀ ਵੀ ਆਪਣੀ ਸੁਨਹਿਰੀ ਟਿੱਕ ਗੁਆ ਲਈ ਹੈ। ਦਰਅਸਲ, X ਐਪ ਦੀ ਨੀਤੀ ਕਰਕੇ ਅਜਿਹਾ ਹੋਇਆ ਹੈ। ਨੀਤੀ ਦੇ ਮਤਾਬਕ ਇੱਕ ਉਪਭੋਗਤਾ ਅਸਲ ਨਾਮ ਅਤੇ ਡਿਸਪਲੇ ਫੋਟੋ ਦੇ ਨਾਲ ਪ੍ਰਮਾਣਿਤ ਖਾਤੇ ਹੀ ਚਲਾ ਸਕਦਾ ਹੈ। ਹਰ ਘਰ ਤਿਰੰਗਾ ਮੁਹਿੰਮ ਤਹਿਤ ਪੀ.ਐਮ. ਮੋਦੀ ਨੇ ਵੀ ਆਪਣੀ ਡੀ.ਪੀ. ਬਦਲ ਕੇ ਤਿਰੰਗਾ ਦੀ ਫੋਟੋ ਨੂੰ ਲਗਾਇਆ ਹੈ। ਜਦਕਿ ਉਹਨਾਂ ਦੀ ਗਰੇਅ ਟਿੱਕ ਨੂੰ ਨਹੀਂ ਹਟਾਇਆ ਗਿਆ ਹੈ। ਜਿਨ੍ਹਾਂ ਭਾਜਪਾ ਆਗੂਆਂ ਦਾ ਸੁਨਹਿਰੀ ਟਿੱਕ ਹਟਾ ਦਿੱਤਾ ਗਿਆ ਹੈ, ਉਨ੍ਹਾਂ ਨੂੰ ਵੀ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ।
ਕਿਹਾ ਜਾ ਰਿਹਾ ਹੈ ਕਿ ਪਾਲਿਸੀ ਦੇ ਮੁਤਾਬਕ ਹੁਣ X ਮੈਨੇਜਮੈਂਟ ਇਨ੍ਹਾਂ ਨੇਤਾਵਾਂ ਦੇ ਪ੍ਰੋਫਾਈਲ ਦੀ ਦੁਬਾਰਾ ਜਾਂਚ ਕਰੇਗੀ। ਜੇਕਰ ਸਭ ਕੁਝ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਰਹਿੰਦਾ ਹੈ, ਤਾਂ ਉਨ੍ਹਾਂ ਦੇ ਸੁਨਹਿਰੀ ਟਿੱਕ ਵਾਪਸ ਕਰ ਦਿੱਤੇ ਜਾਣਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ