Kolkata Doctor Rape Murder Case: ਸੀਬੀਆਈ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਬਲਾਤਕਾਰ ਅਤੇ ਕਤਲ ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਵਿੱਚ ਰੁੱਝੀ ਹੋਈ ਹੈ। CBI ਨੇ ਆਰਜੀ ਕਾਰ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਵੀਰਵਾਰ ਯਾਨੀਕਿ ਅੱਜ 22 ਅਗਸਤ ਨੂੰ ਸਿਆਲਦਾਹ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਹੁਣ ਅਦਾਲਤ ਨੇ ਸੰਦੀਪ ਘੋਸ਼ ਦੇ ਪੋਲੀਗ੍ਰਾਫੀ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਚਾਰ ਸਿਖਿਆਰਥੀ ਡਾਕਟਰਾਂ ਦਾ ਪੋਲੀਗ੍ਰਾਫੀ ਟੈਸਟ ਵੀ ਕੀਤਾ ਜਾਵੇਗਾ।



ਇਸ ਵਜ੍ਹਾ ਕਰਕੇ CBI ਕਰਵਾ ਰਹੀ ਹੈ ਪੋਲੀਗ੍ਰਾਫ ਟੈਸਟ


8-9 ਅਗਸਤ ਦੀ ਰਾਤ ਨੂੰ ਹੋਏ ਕੋਲਕਾਤਾ ਬਲਾਤਕਾਰ-ਕਤਲ ਕਾਂਡ ਦਾ ਅਸਲ ਸੱਚ ਸੀਬੀਆਈ ਦੀ ਜਾਂਚ ਦੌਰਾਨ ਸਾਹਮਣੇ ਨਹੀਂ ਆ ਰਿਹਾ ਹੈ। ਇਸ ਕਾਰਨ ਸੀਬੀਆਈ ਸੰਜੇ ਰਾਏ, ਸੰਦੀਪ ਘੋਸ਼ ਅਤੇ ਉਨ੍ਹਾਂ ਚਾਰ ਡਾਕਟਰਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣਾ ਚਾਹੁੰਦੀ ਹੈ, ਜਿਨ੍ਹਾਂ ਨੇ ਘਟਨਾ ਵਾਲੀ ਰਾਤ ਮ੍ਰਿਤਕ ਦੇ ਨਾਲ ਡਿਨਰ ਕੀਤਾ ਸੀ। ਸੀਬੀਆਈ ਨੂੰ ਲੱਗਦਾ ਹੈ ਕਿ ਇਹ ਲੋਕ ਪੁੱਛਗਿੱਛ ਦੌਰਾਨ ਸੱਚ ਨਹੀਂ ਬੋਲ ਰਹੇ ਜਾਂ ਕੁਝ ਲੁਕਾ ਰਹੇ ਹਨ।


ਸੀਬੀਆਈ ਨੂੰ ਸੰਦੀਪ ਘੋਸ਼ ਦੇ ਬਿਆਨ 'ਤੇ ਸ਼ੱਕ ਹੈ


ਇਹ ਸਪੱਸ਼ਟ ਹੋ ਗਿਆ ਹੈ ਕਿ ਪਿਛਲੇ 7 ਦਿਨਾਂ ਦੀ ਪੁੱਛਗਿੱਛ ਦੌਰਾਨ ਸੰਦੀਪ ਘੋਸ਼ ਵੱਲੋਂ ਦਿੱਤੇ ਗਏ ਬਿਆਨ ਸੀਬੀਆਈ ਨੂੰ ਮਨਜ਼ੂਰ ਨਹੀਂ ਹਨ। ਉਹ ਚਾਰ ਡਾਕਟਰ ਸੀਬੀਆਈ ਲਈ ਮਹੱਤਵਪੂਰਨ ਹਨ ਕਿਉਂਕਿ ਸੰਜੇ ਰਾਏ ਤੋਂ ਇਲਾਵਾ ਉਨ੍ਹਾਂ ਨੇ ਹੀ ਉਸ ਰਾਤ ਪੀੜਤਾ ਨੂੰ ਜ਼ਿੰਦਾ ਦੇਖਿਆ ਸੀ। ਮੁੱਖ ਮੁਲਜ਼ਮ ਨੇ ਆਸਾਨੀ ਨਾਲ ਆਪਣਾ ਜੁਰਮ ਕਬੂਲ ਕਰ ਲਿਆ ਪਰ ਸੀਬੀਆਈ ਨੂੰ ਮੁੱਖ ਮੁਲਜ਼ਮ ਸੰਜੇ ਰਾਏ ਅਤੇ ਉਸ ਦੇ ਬਿਆਨਾਂ ’ਤੇ ਸ਼ੱਕ ਹੈ।


ਸੀਬੀਆਈ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੁੰਦੀ ਹੈ


ਪੋਲੀਗ੍ਰਾਫ਼ ਟੈਸਟ ਰਾਹੀਂ ਸੀਬੀਆਈ ਜਾਣਨਾ ਚਾਹੁੰਦੀ ਹੈ ਕਿ ਕਤਲ ਵਾਲੀ ਰਾਤ ਉਨ੍ਹਾਂ ਚਾਰ ਡਾਕਟਰਾਂ ਨੇ ਪੀੜਤਾ ਨਾਲ ਕੀ ਗੱਲ ਕੀਤੀ ਸੀ? ਚਾਰਾਂ ਨੇ ਕਿਹੜਾ ਖਾਣਾ ਖਾਧਾ ਤੇ ਖਾਣ ਵੇਲੇ ਕੀ ਗੱਲਾਂ ਕੀਤੀਆਂ? ਰਾਤ ਦੇ ਖਾਣੇ ਤੋਂ ਬਾਅਦ ਪੀੜਤਾ ਕਿੱਥੇ ਗਈ ਅਤੇ ਚਾਰ ਡਾਕਟਰ ਕਿੱਥੇ ਗਏ? ਰਾਤ ਦੇ ਖਾਣੇ ਤੋਂ ਬਾਅਦ ਉਸ ਰਾਤ ਸਾਰੇ ਇੱਕ ਦੂਜੇ ਨੂੰ ਕਦੋਂ ਮਿਲੇ? ਸੀਬੀਆਈ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੀ ਹੈ।