ਪੈਰ ਫੜੇ, ਹੱਥ ਜੋੜੇ ਪਰ ਉਹ ਖਿੱਚ ਕੇ ਕਮਰੇ 'ਚ ਲੈ ਗਏ...ਕੋਲਕਾਤਾ ਰੇਪ ਪੀੜਤਾ ਨੇ ਦੱਸੀ ਦਿਲ ਦਹਿਲਾਉਣ ਵਾਲੀ ਹੱਡਬੀਤੀ
Kolkata Law College Rape Case: ਪੀੜਤਾ ਨੇ ਦੱਸਿਆ ਕਿ ਮੁੱਖ ਦੋਸ਼ੀ ਨੇ ਪਹਿਲਾਂ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕੀਤਾ। ਦੋਸ਼ੀ ਨੇ ਪੀੜਤਾ ਦੇ ਬੁਆਏਫ੍ਰੈਂਡ ਨੂੰ ਕਾਲਜ ਦੇ ਅੰਦਰ ਬੰਦ ਕਰ ਦਿੱਤਾ ਅਤੇ ਉਸ ਦੀ ਵੀ ਕੁੱਟਮਾਰ ਕੀਤੀ।

Kolkata Law Student Gang Rape Case: ਪੱਛਮੀ ਬੰਗਾਲ ਵਿੱਚ ਲਾਅ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਬੇਰਹਿਮੀ ਵਿੱਚ ਸ਼ਾਮਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਕਾਲਜ ਦੇ ਦੋ ਮੌਜੂਦਾ ਵਿਦਿਆਰਥੀ ਅਤੇ ਇੱਕ ਸਾਬਕਾ ਵਿਦਿਆਰਥੀ ਸ਼ਾਮਲ ਹਨ। ਇਹ ਘਟਨਾ 25 ਜੂਨ ਨੂੰ ਸ਼ਾਮ 7.30 ਵਜੇ ਤੋਂ 10.50 ਵਜੇ ਦੇ ਵਿਚਕਾਰ ਵਾਪਰੀ ਰਹੀ ਹੈ।
ਪੀੜਤ ਦੀ ਸ਼ਿਕਾਇਤ 'ਤੇ ਦਰਜ ਐਫਆਈਆਰ ਦੇ ਅਨੁਸਾਰ, ਇਸ ਮਾਮਲੇ ਵਿੱਚ ਮੁੱਖ ਦੋਸ਼ੀ ਮੋਨੋਜੀਤ ਮਿਸ਼ਰਾ ਹੈ। ਉਹ ਕਾਲਜ ਦਾ ਸਾਬਕਾ ਵਿਦਿਆਰਥੀ ਹੈ ਅਤੇ ਤ੍ਰਿਣਮੂਲ ਕਾਂਗਰਸ ਛਾਤਰ ਪ੍ਰੀਸ਼ਦ (TMCP) ਦੀ ਇਕਾਈ ਦਾ ਪ੍ਰਧਾਨ ਰਹਿ ਚੁੱਕਿਆ ਹੈ। ਇਸ ਤੋਂ ਇਲਾਵਾ, ਦੋ ਹੋਰ ਮੁਲਜ਼ਮ ਜ਼ੈਬ ਅਹਿਮਦ ਅਤੇ ਪ੍ਰਮਿਤ ਮੁਖਰਜੀ ਦੇ ਨਾਮ ਵੀ ਐਫਆਈਆਰ ਵਿੱਚ ਹਨ।
ਆਪਣੀ ਸ਼ਿਕਾਇਤ ਵਿੱਚ, ਔਰਤ ਨੇ ਕਿਹਾ ਕਿ ਮੁੱਖ ਦੋਸ਼ੀ ਮੋਨੋਜੀਤ ਮਿਸ਼ਰਾ ਨੇ ਉਸ ਨੂੰ ਵਿਆਹ ਕਰਨ ਲਈ ਮਜਬੂਰ ਕੀਤਾ। ਜਦੋਂ ਪੀੜਤਾ ਨੇ ਉਸ ਨੂੰ ਦੱਸਿਆ ਕਿ ਉਸਦਾ ਇੱਕ ਬੁਆਏਫ੍ਰੈਂਡ ਹੈ, ਤਾਂ ਦੋਸ਼ੀ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਦੇ ਮਾਪਿਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੱਤੀ। ਦੋਸ਼ੀ ਨੇ ਪੀੜਤਾ ਦੇ ਬੁਆਏਫ੍ਰੈਂਡ ਨੂੰ ਕਾਲਜ ਦੇ ਅੰਦਰ ਬੰਦ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ।
ਪੀੜਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ, "ਮੈਨੂੰ ਦੋਸ਼ੀ ਨੇ ਆਪਣੇ ਨਾਲ ਸੈਕਸ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪਿੱਛੇ ਧੱਕ ਦਿੱਤਾ। ਮੈਂ ਰੋਈ ਅਤੇ ਉਸ ਨੂੰ ਕਿਹਾ ਕਿ ਮੈਨੂੰ ਜਾਣ ਦੇ। ਮੈਂ ਉਸ ਨੂੰ ਦੱਸਿਆ ਕਿ ਮੇਰਾ ਇੱਕ ਬੁਆਏਫ੍ਰੈਂਡ ਹੈ ਅਤੇ ਮੈਂ ਉਸਨੂੰ ਬਹੁਤ ਪਿਆਰ ਕਰਦੀ ਹਾਂ, ਪਰ ਉਸ ਨੇ ਮੇਰੀ ਗੱਲ ਨਹੀਂ ਸੁਣੀ।"
ਪੀੜਤਾ ਨੇ ਕਿਹਾ, "ਮੈਂ ਉਨ੍ਹਾਂ ਦੇ ਪੈਰ ਫੜ ਕਿ ਮੈਨੂੰ ਜਾਣ ਦੇ, ਪਰ ਉਨ੍ਹਾਂ ਨੇ ਨਹੀਂ ਸੁਣੀ। ਮੈਂ ਘਬਰਾ ਗਈ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗ ਪਈ। ਮੈਂ ਉਨ੍ਹਾਂ ਨੂੰ ਮੈਨੂੰ ਹਸਪਤਾਲ ਲਿਜਾਣ ਲਈ ਕਿਹਾ, ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਉਹ ਮੈਨੂੰ ਜ਼ਬਰਦਸਤੀ ਗਾਰਡ ਰੂਮ ਵਿੱਚ ਲੈ ਗਏ ਅਤੇ ਮੇਰੇ ਨਾਲ ਸਮੂਹਿਕ ਬਲਾਤਕਾਰ ਕੀਤਾ।"
ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, "ਦੋਸ਼ੀ ਨੇ ਪੂਰੀ ਘਟਨਾ ਦੀ ਵੀਡੀਓ ਵੀ ਰਿਕਾਰਡ ਕੀਤੀ। ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਬਾਹਰ ਜਾਣ ਤੋਂ ਬਾਅਦ ਕੁਝ ਕੀਤਾ ਤਾਂ ਉਹ ਇਹ ਵੀਡੀਓ ਸਾਰਿਆਂ ਨੂੰ ਦਿਖਾਏਗਾ। ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਨ੍ਹਾਂ ਨੇ ਮੈਨੂੰ ਹਾਕੀ ਸਟਿਕ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਇਨਸਾਫ ਚਾਹੁੰਦੀ ਹਾਂ।"






















