ਨਵੀਂ ਦਿੱਲੀ: ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਨੇਤਾ ਰਹੇ ਕਵੀ ਕੁਮਾਰ ਵਿਸ਼ਵਾਸ ਟਵਿੱਟਰ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫੋਲੋਇੰਗ ਹੈ। ਅੱਜ ਕੱਲ੍ਹ ਕੁਮਾਰ ਵਿਸ਼ਵਾਸ ਉਨ੍ਹਾਂ ਦੀ ਚੋਰੀ ਹੋਈ ਫਾਰਚੂਨਰ ਦੇ ਮਾਮਲੇ ਵਿੱਚ ਚਰਚਾ ਵਿੱਚ ਹੈ। ਉਨ੍ਹਾਂ ਦੀ ਗੱਡੀ ਫਰਵਰੀ ਵਿੱਚ ਚੋਰੀ ਹੋਈ ਸੀ। ਪਰ ਪਿਛਲੇ ਦਿਨੀਂ ਇੱਕ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਹੋਇਆ, ਜਿਨ੍ਹਾਂ ਕੋਲੋਂ ਚੋਰੀ ਦੀਆਂ ਕਈ ਕਾਰਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਚੋਂ ਕੁਮਾਰ ਵਿਸ਼ਵਾਸ ਦੀ ਕਾਰ ਵੀ ਮਿਲੀ ਹੈ।


ਉਨ੍ਹਾਂ ਨੇ ਸੋਮਵਾਰ ਨੂੰ ਇਸ ਬਾਰੇ ਟਵੀਟ ਕੀਤਾ, ਜਿਸ 'ਤੇ ਲੋਕਾਂ ਨੇ ਉਨ੍ਹਾਂ ਨੂੰ ਗੁਆਚੀ ਕੀਮਤੀ ਕਾਰ ਮਿਲਣ 'ਤੇ ਵਧਾਈ ਦਿੱਤੀ। ਇਸ ਬਾਰੇ ਇੱਕ ਟਵਿੱਟਰ ਯੂਜ਼ਰ ਨੇ ਉਨ੍ਹਾਂ ਤੋਂ ਪਾਰਟੀ ਬਾਰੇ ਪੁੱਛਦਿਆਂ, ਜਿਸ 'ਤੇ ਕੁਮਾਰ ਵਿਸ਼ਵਾਸ ਨੇ ਮਜ਼ੇਕਾਰ ਰਿਐਕਸ਼ਨ ਦਿੱਤਾ। ਕੁਮਾਰ ਵਿਸ਼ਵਾਸ ਨੇ ਯੂਜ਼ਰ ਨੂੰ ਲਿਖਿਆ, 'ਪਾਰਟੀ ਬਣਾਈ ਸੀ ਚੋਰੀ ਹੋ ਗਈ।'


ਆਪਣੇ ਜਵਾਬ ਦੇ ਨਾਲ, ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਚੁਟਕੀ ਲਈ ਹੈ। ਕੁਮਾਰ ਵਿਸ਼ਵਾਸ ਅੰਨਾ ਅੰਦੋਲਨ ਤੋਂ ਬਾਅਦ ਬਣੀ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰਾਂ ਚੋਂ ਇੱਕ ਸੀ, ਪਰ ਕੁਝ ਸਾਲਾਂ ਵਿਚ ਪਾਰਟੀ ਨਾਲ ਆਪਸੀ ਟਕਰਾਅ ਮਗਰੋ ਉਹ ਵੱਖ ਹੋ ਗਏ। ਫਿਲਹਾਲ, ਉਹ ਰਾਜਨੀਤੀ ਵਿਚ ਐਕਟਿਵ ਨਹੀਂਂ ਹੈ ਪਰ ਉਹ ਰਾਜਨੀਤਿਕ ਮੁੱਦਿਆਂ 'ਤੇ ਬਹੁਤ ਐਕਟਿਵ ਰਹਿੰਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904