ਨਵੀਂ ਦਿੱਲੀ: ਗਣਤੰਤਰ ਦਿਵਸ 'ਤੇ ਦਿੱਲੀ 'ਚ ਹੋਈ ਹਿੰਸਕ ਘਟਨਾਵਾਂ ਦੀ ਜਾਂਚ ਚਲ ਰਹੀ ਹੈ। ਇਸ ਦੇ ਮੁੱਖ ਦੋਸ਼ੀ ਪੰਜਾਬੀ ਸਿੰਗਰ ਦੀਪ ਸਿੱਧੂ ਅਤੇ ਗੈਂਗਸਟਰ ਲੱਖਾ ਸਿਧਾਨਾ ਪੁਲਿਸ ਦੀ ਗ੍ਰਿਫ਼ਤਰ ਤੋਂ ਬਾਹਰ ਹਨ। ਪੁਲਿਸ ਨੇ ਦੋਵਾਂ ਖਿਲਾਫ ਲੁੱਕ ਆਉਟ ਨੋਟਿਸ ਜਾਰੀ ਕੀਤਾ ਹੋਇਆ ਹੈ। ਪਰ ਇਸ ਸਭ ਦੇ ਬਾਵਜੂਦ ਦੋਵੇਂ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।


ਹਿੰਸਾ ਭੜਕਾਉਣ ਵਾਲੇ ਲੱਖਾ ਸਿਧਾਨਾ ਨੇ ਹਾਲ ਹੀ 'ਚ ਇੱਕ ਵੀਡੀਓ ਅਪਲੋਡ ਕੀਤਾ ਹੈ। ਜਿਸ 'ਚ ਉਸ ਨੇ ਦਿੱਲੀ ਪੁਲਿਸ ਨੂੰ ਚੈਲੇਂਜ ਕੀਤਾ ਹੈ। ਲੱਖਾ ਨੇ ਇਹ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ। ਜਿਸ 'ਚ ਉਸ ਨੇ ਸ਼ਨੀਵਾਰ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਚੱਕਾ ਜਾਮ 'ਚ ਪਹੁੰਚਣ ਦੀ ਅਪੀਲ ਕੀਤੀ।



ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇਸ ਵੀਡੀਓ 'ਚ ਲੱਖਾ ਸਿਧਾਨਾ ਪਿੱਛੇ ਟ੍ਰੈਕਚਰ ਅਤੇ ਟੈਂਟ ਨਜ਼ਰ ਆ ਰਿਹਾ ਹੈ ਜੋ ਵੇਖਣ 'ਚ ਕਿਸਾਨਾਂ ਅੰਦੋਲਨ ਦੀ ਕੋਈ ਥਾਂ ਲੱਗ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਕਿਸੇ ਵੀ ਹਾਲ 'ਚ ਪਿੱਛੇ ਨਾ ਹੱਟਣਾ। ਕਿਸਾਨ ਆਪਣੀਆਂ ਮੰਗਾਂ 'ਤੇ ਡੱਟੇ ਰਹਿਣ ਏਕਾ ਬਣਾਈ ਰੱਖਣ।

ਦੱਸ ਦਈਏ ਕਿ ਦਿੱਲੀ ਪੁਲਿਸ ਵਲੋਂ ਲੱਖਾ ਸਿਧਾਨਾ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਲੋੜੀਂਦਾ ਐਲਾਨ ਉਸ 'ਚੇ ਇੱਕ ਲੱਖ ਰੁਪਏ ਦਾ ਇਨਾਮ ਰੱਖੀਆ ਗਿਆ ਹੈ।

ਇਹ ਵੀ ਪੜ੍ਹੋFarmer Emergency App: ਹੁਣ ਜਲਦ ਮਿਲੇਗੀ ਕਿਸਾਨ ਅੰਦੋਲਨ 'ਤੇ ਪਲ-ਪਲ ਦੀ ਖ਼ਬਰ, ਲਾਂਚ ਹੋ ਰਿਹਾ ਹੈ ਕਿਸਾਨਾਂ ਦਾ ਐਮਰਜੈਂਸੀ ਐਪ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904