Latest Breaking News Live Blog on 2 October: ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, ਰਾਮ ਰਹੀਮ ਨੂੰ ਤਿੰਨ ਸ਼ਰਤਾਂ 'ਤੇ ਮਿਲੀ 20 ਦਿਨਾਂ ਦੀ ਪੈਰੋਲ, ਵਿਦੇਸ਼ੀ ਧਰਤੀ 'ਤੇ ਹੋਈ ਇੱਕ ਹੋਰ ਨੌਜਵਾਨ ਦੀ ਮੌਤ

Latest Breaking News Live Blog on 2 October: ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, ਰਾਮ ਰਹੀਮ ਨੂੰ ਤਿੰਨ ਸ਼ਰਤਾਂ 'ਤੇ ਮਿਲੀ 20 ਦਿਨਾਂ ਦੀ ਪੈਰੋਲ, ਵਿਦੇਸ਼ੀ ਧਰਤੀ 'ਤੇ ਹੋਈ ਇੱਕ ਹੋਰ ਨੌਜਵਾਨ ਦੀ ਮੌਤ

ABP Sanjha Last Updated: 02 Oct 2024 12:31 PM
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Chandigarh News: ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੈਕਟਰ 32 ਹਸਪਤਾਲ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਤ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਹਨ। ਜ਼ਖਮੀ ਹੋਏ ਦੋਨਾਂ ਨੌਜਵਾਨਾਂ ਦੇ ਨਾਮ ਹਨੀ ਅਤੇ ਰਾਜੇਸ਼ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇੱਕ ਦੇ ਹੱਥ ਵਿੱਚ ਅਤੇ ਦੂਜੇ ਨੂੰ ਗਰਦਨ ਵਿੱਚ ਗੋਲੀ ਮਾਰੀ ਗਈ ਹੈ।


ਇਹ ਮਾਮਲਾ ਮੰਗਲਵਾਰ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ। ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਹੱਥ ਅਤੇ ਗਰਦਨ ਨੇੜੇ ਗੋਲੀਆਂ ਲੱਗੀਆਂ ਹਨ।

Dr Zakir Naik on Beef: ਪਾਕਿਸਤਾਨ 'ਚ ਜ਼ਾਕਿਰ ਨਾਇਕ ਨੇ ਬੀਫ 'ਤੇ ਦਿੱਤਾ ਵੱਡਾ ਬਿਆਨ, ਕਿਹਾ- 'ਇਸਲਾਮ 'ਚ ਇਸ ਨੂੰ ਖਾਣਾ ਜ਼ਰੂਰੀ ਨਹੀਂ'

Dr Zakir Naik on Beef: ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਇਨ੍ਹੀਂ ਦਿਨੀਂ ਪਾਕਿਸਤਾਨ ਵਿੱਚ ਹੈ। ਸੋਮਵਾਰ ਨੂੰ ਪਾਕਿਸਤਾਨ ਪਹੁੰਚਣ 'ਤੇ ਉਸ ਦਾ ਨਿੱਘਾ ਸੁਆਗਤ ਕੀਤਾ ਗਿਆ। ਪਾਕਿਸਤਾਨ ਪਹੁੰਚਣ ਤੋਂ ਬਾਅਦ ਜ਼ਾਕਿਰ ਨੇ ਕਈ ਨਿਊਜ਼ ਚੈਨਲਾਂ ਨਾਲ ਵੀ ਗੱਲਬਾਤ ਕੀਤੀ। ਇਸ ਕੜੀ 'ਚ ਉਸ ਨੇ ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਬੀਫ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਦਰਅਸਲ, ਜਦੋਂ ਪਾਕਿਸਤਾਨ ਦੇ ਜੀਓ ਨਿਊਜ਼ ਦੇ ਰਿਪੋਰਟਰ ਨੇ ਜ਼ਾਕਿਰ ਨਾਇਕ ਨੂੰ ਪੁੱਛਿਆ ਕਿ ਕੀ ਭਾਰਤ ਦੇ ਮੁਸਲਮਾਨਾਂ ਨੂੰ ਬੀਫ 'ਤੇ ਪਾਬੰਦੀ ਦੀ ਪਾਲਣਾ ਕਰਨੀ ਚਾਹੀਦੀ ਹੈ? ਇਸ ਸਵਾਲ ਦੇ ਜਵਾਬ ਵਿੱਚ ਜ਼ਾਕਿਰ ਨਾਇਕ ਨੇ ਕਿਹਾ, “ਇੱਕ ਨਿੱਜੀ ਰਾਏ ਹੈ ਅਤੇ ਇੱਕ ਇਸਲਾਮੀ ਰਾਏ ਹੁੰਦੀ ਹੈ। ਇਸਲਾਮੀ ਸ਼ਰੀਅਤ ਇਹ ਕਹਿੰਦਾ ਹੈ ਕਿ ਤੁਸੀਂ ਜਿਸ ਦੇਸ਼ ਵਿੱਚ ਰਹਿ ਰਹੇ ਹੋ, ਤੁਹਾਨੂੰ ਉਸ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਦੇਸ਼ ਅੱਲ੍ਹਾ ਅਤੇ ਪੈਗੰਬਰ ਦੇ ਕਾਨੂੰਨਾਂ ਦੇ ਵਿਰੁੱਧ ਨਹੀਂ ਜਾਂਦਾ ਹੈ। ਉਦਾਹਰਨ ਲਈ, ਜੇਕਰ ਕੋਈ ਦੇਸ਼ ਨਮਾਜ਼ 'ਤੇ ਪਾਬੰਦੀ ਲਗਾਉਂਦਾ ਹੈ, ਤਾਂ ਇਸ ਨੂੰ ਕਾਨੂੰਨ ਨਹੀਂ ਮੰਨਿਆ ਜਾਵੇਗਾ ਕਿਉਂਕਿ ਨਮਾਜ਼ ਇਸਲਾਮ ਵਿੱਚ ਫਰਜ਼ (ਲਾਜ਼ਮੀ) ਹੈ।

ਪੰਜਾਬ ਬੋਰਡ ਦਫ਼ਤਰ ਦੀਆਂ ਪ੍ਰੀਖਿਆ ਸ਼ਾਖਾਵਾਂ ਵੱਲੋਂ ਸ਼ਡਿਊਲ ਜਾਰੀ, ਪਾਲਣਾ ਨਾ ਕਰਨ ਵਾਲੇ ਸਕੂਲਾਂ 'ਤੇ ਹੋਵੇਗੀ ਕਾਰਵਾਈ

Punjab Board News: ਬੋਰਡ ਦਫ਼ਤਰ ਦੀਆਂ ਪ੍ਰੀਖਿਆ ਸ਼ਾਖਾਵਾਂ ਵਲੋਂ ਵੱਖ-ਵੱਖ ਕਾਰਜਾਂ ਸਬੰਧੀ ਸ਼ਡਿਊਲ ਜਾਰੀ ਕਰਨ ਦੇ ਨਾਲ ਇਨ੍ਹਾਂ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਬੋਰਡ ਦੇ ਬੁਲਾਰੇ ਅਨੁਸਾਰ ਬੋਰਡ ਦਫ਼ਤਰ ਦੀਆਂ ਪ੍ਰੀਖਿਆ ਸ਼ਾਖਾਵਾਂ (examination branches) ਵਲੋਂ ਵੱਖ-ਵੱਖ ਕਾਰਜਾਂ ਸਬੰਧੀ ਜਿਵੇਂ ਕਿ ਪ੍ਰੀਖਿਆ ਫਾਰਮ, ਪ੍ਰੀਖਿਆ ਫੀਸ ਭਰਨ ਸਬੰਧੀ ਸੀਸੀਈ/ਆਈਐੱਨਏ ਦੇ ਅੰਕ ਅਪਲੋਡ ਕਰਨ ਸਬੰਧੀ, ਚੌਣਵੇਂ ਵਿਸ਼ੇ ਦੇ ਲਿਖਤੀ ਪ੍ਰਯੋਗੀ ਅੰਕ ਆਨਲਾਈਨ ਅਪਲੋਡ ਕਰਨ ਸਬੰਧੀ, ਪ੍ਰੀਖਿਆਰਥੀਆਂ ਦੇ ਵੇਰਵੇ, ਫੋਟੋ ਵਿਸ਼ਿਆਂ/ਸਟਰੀਮ ਆਦਿ ਦੀਆਂ ਸੋਧਾਂ ਸਬੰਧੀ ਸ਼ਡਿਊਲ ਜਾਰੀ ਕੀਤੇ ਜਾਂਦੇ ਹਨ। ਕੁੱਝ ਸਕੂਲ ਬੋਰਡ ਵਲੋਂ ਨਿਰਧਾਰਿਤ ਕੀਤੇ ਗਏ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰਦੇ, ਜਿਸ ਕਾਰਨ ਬੋਰਡ ਦਫ਼ਤਰ ਵਲੋਂ ਸਮਾਂਬੱਧ ਕੀਤੇ ਜਾਣ ਵਾਲੇ ਕਾਰਜਾਂ ’ਚ ਖੜੋਤ/ਵਿਘਨ ਪੈਂਦਾ ਹੈ ਅਤੇ ਨਤੀਜਾ ਘੋਸ਼ਿਤ ਕਰਨ ’ਚ ਬੇਲੋੜੀ ਦੇਰੀ ਹੁੰਦੀ ਹੈ। ਜਿਸ ਨਾਲ ਬੋਰਡ ਦਫ਼ਤਰ ਅਤੇ ਆਮ ਪਬਲਿਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Ludhiana News: ਲੁਧਿਆਣਾ 'ਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਲਾਕੇ ਦੀ 100 ਸਾਲ ਪੁਰਾਣੀ ਇਮਾਰਤ ਢਹਿ ਗਈ। ਲੁਧਿਆਣਾ ਦੇ ਚੌਂਦਾ ਬਾਜ਼ਾਰ ਦੇ ਬੰਦਿਆ ਮੁਹੱਲਾ ਇਲਾਕੇ ਵਿੱਚ ਦੁਪਹਿਰ ਸਮੇਂ 100 ਸਾਲ ਪੁਰਾਣੀ ਖੰਡਰ ਇਮਾਰਤ ਅਚਾਨਕ ਢਹਿ ਗਈ। ਮਲਬੇ ਹੇਠ ਦੱਬੇ ਇਕ ਔਰਤ ਅਤੇ ਉਸ ਦਾ ਛੋਟਾ ਬੱਚਾ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਇਮਾਰਤ ਕਰੀਬ 100 ਸਾਲ ਪੁਰਾਣੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਦੀ ਹਾਲਤ ਕਾਫੀ ਖਰਾਬ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਇਮਾਰਤ ਕੋਲੋਂ ਰੋਜ਼ਾਨਾ ਕਈ ਲੋਕ ਲੰਘਦੇ ਹਨ। ਜੇਕਰ ਭੀੜ-ਭੜੱਕੇ ਦੌਰਾਨ ਇਮਾਰਤ ਢਹਿ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।


ਗੁਆਂਢੀਆਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਬਿਲਡਿੰਗ ਮਾਲਕ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਹਾਦਸੇ 'ਚ ਗੁਆਂਢ 'ਚ ਰਹਿਣ ਵਾਲੀ ਖੁਸ਼ੀ ਅਰੋੜਾ ਗੰਭੀਰ ਜ਼ਖਮੀ ਹੋ ਗਈ, ਜਦਕਿ ਉਸ ਦੇ ਬੱਚੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਵਾਇਰਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਔਰਤ ਆਪਣੇ ਬੱਚੇ ਨੂੰ ਗੋਦੀ ਲੈ ਕੇ ਦੌੜੀ ਭਾਵੇਂ ਉਹ ਮਲਬੇ ਦੀ ਕੁੱਝ ਲਪੇਟ ਵਿੱਚ ਆ ਗਈ ਸੀ, ਪਰ ਫਿਰ ਔਰਤ ਵੱਲੋਂ ਭੱਜਣ ਵਾਲੇ ਫੈਸਲੇ ਕਰਕੇ ਕਾਫੀ ਹੱਦ ਤੱਕ ਬਚਾਅ ਹੋ ਗਿਆ। 

Holiday Announced- ਚੰਡੀਗੜ੍ਹ ਅਤੇ ਪੰਜਾਬ ਵਿਚ ਕੱਲ੍ਹ ਨੂੰ ਵੀ ਛੁੱਟੀ ਦਾ ਐਲਾਨ

Chandigarh Holidays: ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਭਲਕੇ 3 ਅਕਤੂਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ।


ਦੱਸ ਦਈਏ ਕਿ ਅਕਤੂਬਰ ਮਹੀਨੇ ਕਈ ਛੁੱਟੀਆਂ ਆ ਰਹੀਆਂ ਹਨ। ਮਹੀਨੇ ਦੀ ਪਹਿਲੀ ਜਨਤਕ ਛੁੱਟੀ ਅੱਜ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ‘ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ।

Weather Update: ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਇੰਨੀ ਤਰੀਕ ਤੱਕ ਨਹੀਂ ਮੀਂਹ ਦਾ ਕੋਈ ਅਲਰਟ

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਬੁੱਧਵਾਰ) ਮੌਸਮ ਸਾਫ਼ ਰਹੇਗਾ। ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਹੋਇਆ ਹੈ, ਜੋ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 33 ਡਿਗਰੀ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਅਨੁਸਾਰ 4 ਅਕਤੂਬਰ ਨੂੰ ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ।

ਪਿਛੋਕੜ

Latest Breaking News Live Blog on 2 October: ਮਹਾਰਾਸ਼ਟਰ ਦੇ ਪੁਣੇ 'ਚ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਬਾਵਧਨ ਬੁਦਰੂਕ ਪਿੰਡ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਹਿੰਜੇਵਾੜੀ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਮੈਡੀਕਲ ਟੀਮ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਕਸਫੋਰਡ ਗੋਲਫ ਕਲੱਬ ਦੇ ਹੈਲੀਪੈਡ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹੈਲੀਕਾਪਟਰ ਕਰੈਸ਼ ਹੋ ਗਿਆ। ਇਹ ਘਟਨਾ ਸਵੇਰੇ 7:00 ਵਜੇ ਤੋਂ 7:10 ਵਜੇ ਦਰਮਿਆਨ ਵਾਪਰੀ। ਇਸ ਇਲਾਕੇ ਵਿੱਚ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। 


ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ


 


Gurmeet Ram Rahim Parole: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਉਹ ਬੁੱਧਵਾਰ ਸਵੇਰੇ ਭਾਰੀ ਸੁਰੱਖਿਆ ਵਿਚਕਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ 3 ਸ਼ਰਤਾਂ 'ਤੇ 20 ਦਿਨਾਂ ਦੀ ਪੈਰੋਲ ਦਿੱਤੀ ਹੈ। ਉੱਥੇ ਹੀ ਰਾਮ ਰਹੀਮ ਨੂੰ ਪੈਰੋਲ ਮਿਲਣ ਦਾ ਵਿਰੋਧ ਵੀ ਹੋਇਆ ਸੀ। ਕਾਂਗਰਸ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਪਣਾ ਇਤਰਾਜ਼ ਜ਼ਾਹਰ ਕੀਤਾ ਸੀ, ਪਰ ਉਸ ਦੇ ਇਤਰਾਜ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 30 ਸਤੰਬਰ ਨੂੰ ਚੋਣ ਕਮਿਸ਼ਨ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਸੀ।


ਰਾਮ ਰਹੀਮ ਨੂੰ ਤਿੰਨ ਸ਼ਰਤਾਂ 'ਤੇ ਮਿਲੀ 20 ਦਿਨਾਂ ਦੀ ਪੈਰੋਲ, ਬਾਗਪਤ ਆਸ਼ਰਮ ਲਈ ਹੋਇਆ ਰਵਾਨਾ


 


Jalandhar News: ਕਪੂਰਥਲਾ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਘਟਨਾ ਦਾ ਪਤਾ ਲੱਗਣ 'ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ 32 ਸਾਲਾ ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੂਕਾ ਤਲਵੰਡੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।


ਵਿਦੇਸ਼ੀ ਧਰਤੀ 'ਤੇ ਹੋਈ ਇੱਕ ਹੋਰ ਨੌਜਵਾਨ ਦੀ ਮੌਤ, ਵਿਆਹ ਕਰਵਾਉਣ ਲਈ ਆਉਣਾ ਸੀ ਪੰਜਾਬ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.