Latest Breaking News Live on 21 October 2024: ਭਲਕੇ SAD ਦੀ ਕੋਰ ਕਮੇਟੀ ਦੀ ਮੀਟਿੰਗ, ਕਰਵਾ ਚੌਥ 'ਤੇ ਪਿਓ-ਪੁੱਤ ਦਾ ਕਤਲ, ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ

Latest Breaking News Live on 21 October 2024: ਭਲਕੇ SAD ਦੀ ਕੋਰ ਕਮੇਟੀ ਦੀ ਮੀਟਿੰਗ, ਕਰਵਾ ਚੌਥ 'ਤੇ ਪਿਓ-ਪੁੱਤ ਦਾ ਕਤਲ, ਪੰਜਾਬ ਦੇ ਤਾਪਮਾਨ 'ਚ ਆਈ ਗਿਰਾਵਟ ਤਾਂ ਚੰਡੀਗੜ੍ਹ 'ਚ ਹੋਇਆ ਵਾਧਾ

ABP Sanjha Last Updated: 21 Oct 2024 01:23 PM

ਪਿਛੋਕੜ

Latest Breaking News Live on 21 October 2024:  ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ...More

ਭਲਕੇ ਪੰਜਾਬ ਦੇ ਸਾਰੇ ਸਕੂਲਾਂ 'ਚ ਹੋਵੇਗੀ ਮੈਗਾ ਪੀਟੀਐਮ, ਸੀਐਮ ਅਤੇ ਵਿਧਾਇਕ ਕਰਨਗੇ ਸ਼ਿਰਕਤ

Punjab News: ਪੰਜਾਬ ਵਿੱਚ ਭਲਕੇ 20 ਹਜ਼ਾਰ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਹੋਵੇਗੀ। ਇਸ ਮੀਟਿੰਗ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਾਰੇ ਮੰਤਰੀ ਅਤੇ ਵਿਧਾਇਕ ਸ਼ਿਰਕਤ ਕਰਨਗੇ। CM ਭਗਵੰਤ ਮਾਨ ਖੁਦ ਇਕ ਸਕੂਲ ਦਾ ਦੌਰਾ ਕਰਨਗੇ। ਇਹ ਜਾਣਕਾਰੀ ਅੱਜ (ਸੋਮਵਾਰ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਵੀ ਇਨ੍ਹਾਂ ਪੀ.ਟੀ.ਐਮਜ਼ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਕਿਉਂਕਿ ਸੂਬੇ ਦੇ ਸਕੂਲਾਂ ਦਾ ਵਿਕਾਸ ਇਨ੍ਹਾਂ ਤੋਂ ਬਿਨਾਂ ਸੰਭਵ ਨਹੀਂ ਹੈ। ਕਿਉਂਕਿ ਸਕੂਲਾਂ ਵਿੱਚ ਕਈ ਤਰ੍ਹਾਂ ਦੇ ਕੰਮ ਹੁੰਦੇ ਹਨ।