Gangster Lawrence Bishnoi: ਪੰਜਾਬ ਤੇ ਹਰਿਆਣਾ ਦਾ ਸਭ ਤੋਂ ਖਤਰਨਾਕ ਲਾਰੈਂਸ ਗੈਂਗ ਦੋ-ਫਾੜ ਹੋ ਗਿਆ ਹੈ। ਹੁਣ ਦੋਵੇਂ ਧਿਰਾਂ ਇੱਕ-ਦੂਜੇ ਨਾਲ ਹੀ ਟਕਰਾਅ ਰਹੀਆਂ ਹਨ। ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਵਿਦੇਸ਼ ਵਿੱਚ ਰਹਿਣ ਵਾਲੇ ਗੈਂਗਸਟਰ ਰੋਹਿਤ ਗੋਦਾਰਾ ਨੇ ਲਾਰੈਂਸ ਬਿਸ਼ਨੋਈ'ਤੇ ਅਮਰੀਕੀ ਏਜੰਸੀਆਂ ਲਈ ਮੁਖਬਰੀ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਨੂੰ ਗੱਦਾਰ ਕਰਾਰ ਦਿੱਤਾ ਹੈ। ਉਂਝ, ਏਬੀਪੀ ਸਾਂਝਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।

Continues below advertisement

ਦਰਅਸਲ ਰੋਹਿਤ ਤੇ ਗੋਲਡੀ ਬਰਾੜ ਦੀ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਹੈ। ਉਹ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਬਚਾਉਣ ਲਈ ਵਿਦੇਸ਼ੀ ਏਜੰਸੀਆਂ ਨੂੰ ਰਾਸ਼ਟਰੀ ਖੁਫੀਆ ਜਾਣਕਾਰੀ ਲੀਕ ਕਰ ਰਿਹਾ ਹੈ। ਉਨ੍ਹਾਂ ਦਾ ਇਹ ਵੀ ਇਲਜ਼ਾਮ ਹੈ ਕਿ ਲਾਰੈਂਸ ਵਿਦੇਸ਼ਾਂ ਵਿੱਚ ਹੋਰ ਅਪਰਾਧੀਆਂ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦੇ ਰਿਹਾ ਹੈ ਤੇ ਸਲਮਾਨ ਖਾਨ ਦੇ ਨਾਮ 'ਤੇ ਪ੍ਰਸਿੱਧੀ ਹਾਸਲ ਕਰ ਰਿਹਾ ਹੈ। 

Continues below advertisement

ਰੋਹਿਤ ਤੇ ਗੋਲਡੀ ਦੀ ਪੋਸਟ ਵਿੱਚ ਕੀ ਲਿਖਿਆ

ਪੋਸਟ ਵਿੱਚ ਲਿਖਿਆ ਹੈ ਕਿ "ਮੈਂ ਰੋਹਿਤ ਗੋਦਾਰਾ, ਗੋਲਡੀ ਬਰਾੜ, ਭਰਾਵੋ ਮੈਂ ਤੁਹਾਨੂੰ ਦੱਸ ਦਿਆਂ, ਸਾਡੇ ਵਿਰੁੱਧ ਇਹ ਜੋ ਫੇਸਬੁੱਕ ਪੋਸਟ ਮੀਡੀਆ ਵਿੱਚ ਚੱਲ ਰਹੀ ਹੈ, ਇਹ (ਹਰੀ ਬਾਕਸਰ) ਸ਼ਰਾਬ ਪੀ ਕੇ ਉਸ ਕੁੱਤੇ ਦੇ ਇਸ਼ਾਰੇ 'ਤੇ ਗਲਤ ਪੋਸਟ ਕਰਦਾ ਹੈ। ਸਵੇਰੇ ਉਹ ਸਾਡੇ ਤੋਂ ਮੁਆਫੀ ਮੰਗਦਾ ਹੈ। ਸਾਡੇ ਕੋਲ ਇਸ ਦੀ ਰਿਕਾਰਡਿੰਗ ਹੈ, ਜੋ ਅਸੀਂ ਤੁਹਾਨੂੰ ਭੇਜ ਦਿੱਤੀ ਹੈ। ਉਹ ਮੋਟਰਸਾਈਕਲ ਚੋਰ ਹੈ।"

ਪੋਸਟ ਵਿੱਚ ਅੱਗੇ ਲਿਖਿਆ ਹੈ, "ਉਸ ਕੁੱਤੇ (ਲਾਰੈਂਸ ਬਿਸ਼ਨੋਈ) ਵਿੱਚ ਸਾਡੇ ਨਾਲ ਲੜਨ ਦੀ ਹਿੰਮਤ ਨਹੀਂ। ਪੂਰੀ ਦੁਨੀਆ ਵਿੱਚ ਉਸ ਤੋਂ ਵੱਡਾ ਕੋਈ ਚੋਰ ਤੇ ਗੱਦਾਰ ਨਹੀਂ। ਉਸ ਨੇ ਦੇਸ਼ ਨਾਲ ਧੋਖਾ ਕੀਤਾ ਹੈ। ਉਸ ਨੇ ਇੱਕ ਅਮਰੀਕੀ ਏਜੰਸੀ ਨਾਲ ਮਿਲੀਭੁਗਤ ਕਰਕੇ ਆਪਣੇ ਭਰਾ (ਅਨਮੋਲ) ਨੂੰ ਬਚਾਇਆ ਹੈ। ਹੁਣ ਉਹ ਉਨ੍ਹਾਂ ਨਾਲ ਰਾਸ਼ਟਰੀ ਭੇਤ ਸਾਂਝੇ ਕਰਦਾ ਹੈ। ਉਹ ਸਾਡੇ ਸਾਰੇ ਭਰਾਵਾਂ ਨੂੰ ਜੋ ਵਿਦੇਸ਼ਾਂ ਵਿੱਚ ਹਨ, ਬਾਰੇ ਜਾਣਕਾਰੀ ਦਿੰਦਾ ਹੈ।"

ਗੈਂਗਸਟਰਾਂ ਦੀ ਪੋਸਟ ਵਿੱਚ ਲਿਖਿਆ ਹੈ, "ਉਹ ਸਲਮਾਨ ਖਾਨ ਦੇ ਨਾਮ 'ਤੇ ਪ੍ਰਸਿੱਧੀ ਹਾਸਲ ਕਰਦਾ ਰਹਿੰਦਾ ਹੈ।" ਲਾਰੈਂਸ ਖੁਦ ਸਾਨੂੰ ਕਹਿੰਦਾ ਆਇਆ ਹੈ ਕਿ ਭਰਾਓ ਉਸ ਨੂੰ ਫੇਮ ਲਈ ਮਾਰਨਾ ਹੈ ਤੇ ਚੀਨੂ ਭੈਣ (ਆਨੰਦਪਾਲ ਦੀ ਧੀ) ਜਿਸ ਬਾਰੇ ਉਹ ਬੁਰਾ ਬੋਲ ਰਿਹਾ ਹੈ, ਉਹ ਉਸ ਨੂੰ ਭੈਣ ਕਹਿੰਦਾ ਸੀ। ਉਹ ਸਾਡੀ ਛੋਟੀ ਭੈਣ ਹੈ।

ਪੋਸਟ ਵਿੱਚ ਲਿਖਿਆ ਹੈ - ਉਸ ਨੂੰ (ਲਾਰੈਂਸ) ਸਨਾਤਨ ਨਾਮ ਦਾ ਅਰਥ ਵੀ ਨਹੀਂ ਪਤਾ। ਉਹ 9 ਦਿਨਾਂ ਦੇ ਨਵਰਾਤਰ ਕਰਨ ਤੋਂ ਪਹਿਲਾਂ ਮੀਡੀਆ ਨੂੰ ਫ਼ੋਨ ਕਰਕੇ ਦੱਸਦਾ ਹੈ। ਉਹ (ਲਾਰੈਂਸ) ਗੱਦਾਰ ਤੇ ਕੁੱਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੀਆਂ ਫੋਟੋਆਂ ਤੇ ਨਾਮ ਨੂੰ ਇਸ ਕੁੱਤੇ ਨਾਲ ਨਾ ਜੋੜੋ। ਉਹ (ਲਾਰੈਂਸ) ਆਪਣੀ ਪੋਸਟ ਵਿੱਚ ਗੋਗੀ ਗਰੁੱਪ, ਕਾਲਾ ਜਠੇਰੀ, ਕਾਲਾ ਰਾਣਾ, ਨਰੇਸ਼ ਸੇਤੀਆ, ਟੀਨੂ ਹਰਿਆਣਾ, ਪਵਨ ਨਹਿਰਾ, ਸਚਿਨ ਭਿਵਾਨੀ ਤੇ ਹੋਰ ਸਾਰੇ ਭਰਾਵਾਂ ਦੇ ਨਾਮ ਲੈਂਦਾ ਹੈ, ਉਨ੍ਹਾਂ ਸਾਰਿਆਂ ਨੇ ਉਸ ਨੂੰ ਲੱਤ ਮਾਰ ਦਿੱਤੀ ਹੈ। ਉਹ ਸਾਡੇ ਭਰਾ ਹਨ।