Lawrence Bishnoi Gang: ਦੇਸ਼-ਵਿਦੇਸ਼ ਵਿੱਚ ਆਪਣਾ ਨੈੱਟਵਰਕ ਚਲਾਉਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੈਂਗ ਦੋ ਫਾੜ ਹੋ ਗਿਆ ਹੈ। ਕੈਨੇਡਾ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਨੇ ਲਾਰੈਂਸ ਦਾ ਸਾਥ ਛੱਡ ਦਿੱਤਾ ਹੈ। ਉਸ ਨੇ ਗੈਂਗਸਟਰ ਰੋਹਿਤ ਗੋਦਾਰਾ ਨਾਲ ਮਿਲ ਕੇ ਆਪਣਾ ਵੱਖਰਾ ਗੈਂਗ ਬਣਾ ਲਿਆ ਹੈ। ਇਨ੍ਹਾਂ ਗੈਂਗਸਟਰਾਂ ਨੇ ਇਕੱਠੇ ਮਿਲ ਕੇ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ, ਸਿੱਧੂ ਮੂਸੇਵਾਲਾ ਦਾ ਕਤਲ, ਬਾਬਾ ਸਿੱਦੀਕੀ ਦਾ ਕਤਲ ਵਰਗੇ ਮਸ਼ਹੂਰ ਅਪਰਾਧ ਕੀਤੇ ਸਨ।

Continues below advertisement

ਸੂਤਰਾਂ ਅਨੁਸਾਰ ਇੱਕ ਪਾਸੇ ਗੈਂਗਸਟਰ ਲਾਰੈਂਸ ਤੇ ਉਸ ਦਾ ਭਰਾ ਅਨਮੋਲ ਬਿਸ਼ਨੋਈ ਹਨ, ਜੋ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ। ਦੂਜੇ ਪਾਸੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਹਨ। ਹਾਲਾਂਕਿ ਇਸ ਬਾਰੇ ਦੋਵਾਂ ਧੜਿਆਂ ਤੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਕੁਝ ਹਾਲੀਆ ਘਟਨਾਵਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ।

ਸੂਤਰਾਂ ਮੁਤਾਬਕ ਦੋਵਾਂ ਦੀ ਵਿਚਾਰਧਾਰਾ ਹੀ ਗੈਂਗ ਦੇ ਟੁੱਟਣ ਦਾ ਕਾਰਨ ਬਣੀ ਹੈ। ਲਾਰੈਂਸ ਭਾਰਤ ਵਿੱਚ ਆਪਣੇ ਆਪ ਨੂੰ ਇੱਕ ਹਿੰਦੂ ਗੈਂਗਸਟਰ ਵਜੋਂ ਪੇਸ਼ ਕਰਦਾ ਹੈ। ਜਦੋਂਕਿ ਗੋਲਡੀ ਬਰਾੜ ਦੇ ਖਾਲਿਸਤਾਨੀਆਂ ਨਾਲ ਵੀ ਸਬੰਧ ਹਨ। ਪੰਜਾਬ ਪੁਲਿਸ ਦੀ ਜਾਂਚ ਵਿੱਚ ਕਈ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਖਾਲਿਸਤਾਨੀਆਂ ਦੇ ਸੰਪਰਕ ਵਿੱਚ ਹੈ।

Continues below advertisement

ਸੂਤਰਾਂ ਅਨੁਸਾਰ ਉੱਤਰਾਖੰਡ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਨੂੰ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਰੋਹਿਤ ਗੋਦਾਰਾ ਤੇ ਗੋਲਡੀ ਬਰਾੜ ਨੇ ਉਸ ਕਤਲ ਦੀ ਜ਼ਿੰਮੇਵਾਰੀ ਲਈ। ਇਹ ਪਹਿਲੀ ਵਾਰ ਸੀ ਜਦੋਂ ਲਾਰੈਂਸ ਗੈਂਗ ਨਾਲ ਜੁੜੇ ਦੋਵਾਂ ਗੈਂਗਸਟਰਾਂ ਨੇ ਉਕਤ ਪੋਸਟ 'ਤੇ ਲਾਰੈਂਸ ਬਿਸ਼ਨੋਈ ਦਾ ਨਾਮ ਨਹੀਂ ਲਿਖਿਆ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਦੋਵਾਂ ਵਿਚਕਾਰ ਕੁਝ ਤਣਾਅ ਚੱਲ ਰਿਹਾ ਹੈ।

ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਉਹੀ ਗੈਂਗਸਟਰ ਹਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿੰਦਿਆਂ ਲਾਰੈਂਸ ਦੇ ਨਿਰਦੇਸ਼ਾਂ 'ਤੇ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਚੰਡੀਗੜ੍ਹ, ਦਿੱਲੀ ਤੇ ਹੋਰ ਰਾਜਾਂ ਵਿੱਚ ਕਈ ਅਪਰਾਧ ਕੀਤੇ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਤੇ ਹੋਰ ਕਈ ਮਾਮਲੇ ਸ਼ਾਮਲ ਹਨ। ਭਾਰਤ ਵਿੱਚ ਹੀ ਨਹੀਂ, ਸਗੋਂ ਬਰਾੜ ਤੇ ਗੋਦਾਰਾ ਨੇ ਮਿਲ ਕੇ ਕੈਨੇਡਾ, ਅਮਰੀਕਾ, ਯੂਕੇ, ਯੂਰਪ ਵਿੱਚ ਲਾਰੈਂਸ ਦੇ ਗੈਂਗ ਵਿਰੋਧੀਆਂ ਦੀ ਟਾਰਗੇਟ ਕਿਲਿੰਗ ਕੀਤੀ। ਇਸ ਵਿੱਚ ਸਭ ਤੋਂ ਵੱਡਾ ਨਾਮ ਸੁੱਖਾ ਦੁਨੀਕੇ ਹੈ, ਜੋ ਖਾਲਿਸਤਾਨੀ ਪੱਖੀ ਅਰਸ਼ ਡੱਲਾ ਦਾ ਖਾਸ ਬੰਦਾ ਸੀ।