ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਗ੍ਰਿਫਤਾਰ ਕੀਤੇ ਗਏ ਦੋਵੇਂ ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਅੱਤਵਾਦੀਆਂ ਨੇ ਸਿਰਫ 2,000 ਡਾਲਰ ਲਈ ਕੁੱਕਰ ਬੰਬ ਤਿਆਰ ਕੀਤਾ ਸੀ ਤੇ ਇਸ ਲਈ ਉਨ੍ਹਾਂ ਨੇ ਆਪਣੇ ਪੈਸੇ ਖਰਚੇ ਸਨ। ਸੂਤਰਾਂ ਅਨੁਸਾਰ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ਦੇ ਸਰਗਨੇ ਉਮਰ ਅਲ-ਮੰਡੀ ਨੂੰ ਦੱਸਿਆ ਕਿ ਉਹ ਬੰਬ ਬਣਾਉਣ ਬਾਰੇ ਨਹੀਂ ਜਾਣਦੇ, ਤਾਂ ਉਨ੍ਹਾਂ ਨੂੰ ਇੰਟਰਨੈੱਟ ਰਾਹੀਂ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਗਈ ਸੀ। ਇਹ ਵੀ ਦੱਸਿਆ ਗਿਆ ਹੈ ਕਿ ਇਸ ਬੰਬ ਨੂੰ ਬਣਾਉਣ ਵਾਲੀ ਸਮੱਗਰੀ ਸਥਾਨਕ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹੈ।
ਖੁਫੀਆ ਏਜੰਸੀਆਂ ਦਾ ਦਾਅਵਾ ਹੈ ਕਿ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਭੀੜ ਵਾਲੇ ਸਥਾਨ ਤੇ ਬੀਜੇਪੀ ਲੀਡਰ ਸਨ। ਇਹ ਪਲੈਨਿੰਗ ਕਾਫੀ ਸਮੇਂ ਤੋਂ ਹੋ ਰਹੀ ਸੀ।
ਭੀੜ ਵਾਲੀ ਜਗ੍ਹਾ ਤੇ ਫਟਣ ’ਤੇ ਹੋਣਾ ਸੀ ਵੱਡਾ ਨੁਕਸਾਨ
ਇੰਨਾ ਹੀ ਨਹੀਂ, ਅੱਤਵਾਦੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਬੰਬ ਬਣਾਉਣ ਵਿੱਚ ਜ਼ਿਆਦਾ ਪੈਸਾ ਨਹੀਂ ਲੱਗਦਾ। ਇਸ ਤੋਂ ਬਾਅਦ ਅੱਤਵਾਦੀਆਂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਪ੍ਰੈਸ਼ਰ ਕੁੱਕਰ ਬੰਬ ਬਣਾਇਆ। ਸੂਤਰ ਦੱਸਦੇ ਹਨ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਬੰਬ ਬਣਾਉਣ ਵਿੱਚ ਮਾਚਿਸ ਦੀਆਂ ਤੀਲਾਂ ਦਾ ਮਸਾਲਾ (ਬਾਰੂਦ) ਵਰਤਿਆ ਗਿਆ ਸੀ। ਇਸੇ ਲਈ ਬੰਬ ਘੱਟ ਸ਼ਕਤੀਸ਼ਾਲੀ ਸੀ, ਪਰ ਇਹ ਭਾਰੀ ਨੁਕਸਾਨ ਕਰ ਸਕਦਾ ਸੀ, ਜੇ ਇਹ ਭੀੜ ਵਾਲੀ ਜਗ੍ਹਾ ਤੇ ਫਟਦਾ।
ਇੰਟਰਨੈਟ ਰਾਹੀਂ ਅਲ ਕਾਇਦਾ ਦੇ ਅੱਤਵਾਦੀਆਂ ਦੇ ਸੰਪਰਕ ਵਿੱਚ ਆਇਆ ਸੀ ਮਿਨਹਾਜ
ਦੱਸ ਦੇਈਏ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਮਿਨਹਾਜ ਦੀ ਆਪਣੇ ਈ-ਰਿਕਸ਼ਾ ਵਿੱਚ ਹੀ ਬੈਟਰੀ ਦੀ ਦੁਕਾਨ ਹੈ। ਪਹਿਲਾਂ ਉਹ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ ਤੇ ਬਾਅਦ ਵਿੱਚ ਇੰਟਰਨੈਟ ਰਾਹੀਂ ਅਲ-ਕਾਇਦਾ ਦੇ ਅੱਤਵਾਦੀਆਂ ਦੇ ਸੰਪਰਕ ਵਿੱਚ ਆਇਆ ਸੀ। ਇਹ ਉਮਰ ਹੈਲਮੰਡ ਨਾਲ ਨਿਰੰਤਰ ਸੰਪਰਕ ਵਿੱਚ ਸੀ। ਉਸਦੇ ਕਹਿਣ 'ਤੇ ਇਹ ਬੰਬ ਬਣਾਉਣ ਵਿਚ ਸਫਲ ਰਿਹਾ। ਬੰਬ ਬਣਾਉਣ ਤੋਂ ਬਾਅਦ, ਨਿਸ਼ਾਨਾ ਕੌਣ ਬਣੇਗਾ, ਇਸ ਦੀ ਭਾਲ ਕੀਤੀ ਜਾ ਰਹੀ ਸੀ।