ਮੁੰਬਈ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਤੋਂ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਦੇਖਦਿਆਂ ਰੂਹ ਕੰਬ ਉੱਠਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਇਕ ਤੇਂਦੁਏ ਨੇ ਸੌਂ ਰਹੇ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਇਆ।
ਦਰਅਸਲ ਘਰ ਦੇ ਬਾਹਰ ਸੌਂ ਰਹੇ ਕੁੱਤੇ 'ਤੇ ਇਕ ਤੇਂਦੁਏ ਨੇ ਹਮਲਾ ਕਰ ਦਿੱਤਾ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇਰ ਰਾਤ ਦਾ ਹੈ। ਜਿੱਥੇ ਤੇਂਦੁਆ ਇਕ ਘਰ ਦੇ ਬਾਹਰ ਬਣੇ ਵਿਹੜੇ 'ਚ ਸੌਂ ਰਹੇ ਕੁੱਤੇ ਵੱਲ ਵਧ ਕੇ ਉਸ 'ਤੇ ਹਮਲਾ ਕਰਦਾ ਹੈ।
ਵੀਡੀਓ ਨਾਸਿਕ ਦੇ ਪਿੰਡ ਭੂਸੇ ਦਾ ਹੈ
ਵੀਡੀਓ 'ਚ ਸਾਫ ਦੇਖਣ ਨੂੰ ਮਿਲਿਆ ਕਿ ਤੇਂਦੁਏ ਨੇ ਕੁੱਤੇ ਨੂੰ ਆਪਣੇ ਦੰਦਾਂ ਦੇ ਵਿਚ ਦਬਾਇਆ ਤੇ ਉਸ ਨੂੰ ਵਾਪਸ ਲੋਹੇ ਦੀ ਬਾਊਂਡਰੀ ਤੋਂ ਲਿਜਾਂਦਿਆਂ ਗਾਇਬ ਹੋ ਗਿਆ। ਦੱਸਿਆ ਜਾ ਰਿਹਾ ਇਹ ਵੀਡੀਓ ਨਾਸਿਕ ਦੇ ਪਿੰਡ ਭੂਸੇ ਦਾ ਹੈ।
ਹਾਲ ਹੀ 'ਚ ਅਜਿਹਾ ਇਕ ਮਾਮਲਾ ਮੱਧ ਪ੍ਰਦੇਸ਼ 'ਚ ਵੀ ਦੇਖਣ ਨੂੰ ਮਿਲਿਆ ਸੀ। ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਇਕ ਤੇਂਦੁਏ ਨੇ ਕੁੱਤੇ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਵਣ ਵਿਭਾਗ ਦੀ ਟੀਮ ਨੇ ਤੇਂਦੁਏ ਨੂੰ ਲੱਭਣ ਦਾ ਕਾਫੀ ਯਤਨ ਕੀਤਾ ਪਰ ਕੁਝ ਪਤਾ ਨਹੀਂ ਲੱਗਾ। ਦੱਸਿਆ ਕਿ ਤੇਂਦੁਏ ਨੇ ਇਕ ਦਿਨ ਪਹਿਲਾਂ ਗਊਸ਼ਾਲਾ 'ਚ ਦਾਖਲ ਹੋਕੇ ਇਕ ਵੱਛੇ ਨੂੰ ਆਪਣੀ ਸ਼ਿਕਾਰ ਬਣਾਇਆ ਸੀ।
ਇਹ ਵੀ ਪੜ੍ਹੋ: ਕੈਪਟਨ ਦੀ ਪਾਵਰ 'ਤੇ ਲੱਗੇਗੀ ਬ੍ਰੇਕ! ਤਾਲਮੇਲ ਕਮੇਟੀ ਕਰੇਗੀ ਕੰਟਰੋਲ, ਨਵਾਂ ਫਾਰਮੂਲਾ ਹੋਏਗਾ ਲਾਗੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin