Light Combat Helicopter: ਭਾਰਤੀ ਹਵਾਈ ਸੈਨਾ (IAF) ਸੋਮਵਾਰ ਨੂੰ ਰਸਮੀ ਤੌਰ 'ਤੇ ਸਵਦੇਸ਼ੀ ਤੌਰ 'ਤੇ ਵਿਕਸਤ ਲਾਈਟ ਕੰਬੈਟ ਹੈਲੀਕਾਪਟਰ (LCH) ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰੇਗੀ। ਇਸ ਨਾਲ ਹਵਾਈ ਸੈਨਾ ਦੀ ਤਾਕਤ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਇਹ ਮਲਟੀਪਰਪਜ਼ ਹੈਲੀਕਾਪਟਰ ਕਈ ਮਿਜ਼ਾਈਲਾਂ ਦਾਗਣ ਅਤੇ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਸਮਰੱਥ ਹੈ। ਇਸ ਹੈਲੀਕਾਪਟਰ ਨੂੰ ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ (ਐੱਚ.ਏ.ਐੱਲ.) ਦੁਆਰਾ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਨੂੰ ਮੁੱਖ ਤੌਰ 'ਤੇ ਉੱਚਾਈ ਵਾਲੇ ਖੇਤਰਾਂ 'ਚ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ।


ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਹੈਲੀਕਾਪਟਰ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਦੀ ਮੌਜੂਦਗੀ ਵਿੱਚ ਜੋਧਪੁਰ ਵਿੱਚ ਹਵਾਈ ਸੈਨਾ ਦੇ ਬੇਸ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ।


ਹਵਾਈ ਸੈਨਾ ਵਿੱਚ ਸ਼ਾਮਲ ਹੋਵੇਗਾ ਹਲਕਾ ਲੜਾਕੂ ਹੈਲੀਕਾਪਟਰ 


ਅਧਿਕਾਰੀਆਂ ਮੁਤਾਬਕ 5.8 ਟਨ ਵਜ਼ਨ ਵਾਲੇ ਅਤੇ ਦੋ ਇੰਜਣ ਵਾਲੇ ਇਸ ਹੈਲੀਕਾਪਟਰ ਦਾ ਪਹਿਲਾਂ ਹੀ ਕਈ ਹਥਿਆਰਾਂ ਦੀ ਵਰਤੋਂ ਲਈ ਪ੍ਰੀਖਣ ਕੀਤਾ ਜਾ ਚੁੱਕਾ ਹੈ।ਦੱਸਣਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਮੀਟਿੰਗ ਹੋਈ ਸੀ। ਮੋਦੀ 2015 ਵਿੱਚ, 3,887 ਕਰੋੜ ਰੁਪਏ ਵਿੱਚ 15 ਸਵਦੇਸ਼ੀ ਤੌਰ 'ਤੇ ਵਿਕਸਤ ਐਲਸੀਐਚ ਖਰੀਦਣ ਦੀ ਪ੍ਰਵਾਨਗੀ ਦਿੱਤੀ ਗਈ ਸੀ।


LCH ਦੀ ਕੀ ਹੈ ਵਿਸ਼ੇਸ਼ਤਾ ?


ਰੱਖਿਆ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿੱਚੋਂ 10 ਹੈਲੀਕਾਪਟਰ ਹਵਾਈ ਸੈਨਾ ਲਈ ਅਤੇ ਪੰਜ ਥਲ ਫੌਜ ਲਈ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ LCH 'ਐਡਵਾਂਸ ਲਾਈਟ ਹੈਲੀਕਾਪਟਰ' ਧਰੁਵ ਨਾਲ ਮਿਲਦਾ-ਜੁਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਈਆਂ ਵਿੱਚ 'ਸਟੀਲਥ' ਯਾਨੀ ਰਾਡਾਰ ਤੋਂ ਬਚਣ ਦੀ ਵਿਸ਼ੇਸ਼ਤਾ ਹੈ। ਇਸ ਨੂੰ ਉਚਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਬਖਤਰਬੰਦ ਸੁਰੱਖਿਆ ਪ੍ਰਣਾਲੀ, ਰਾਤ ​​ਦੇ ਹਮਲੇ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਸੁਰੱਖਿਅਤ ਉਤਰਨ ਦੀ ਸਮਰੱਥਾ ਹੈ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।