ਨਵੀਂ ਦਿੱਲੀ: ਜੇ ਤੁਹਾਡਾ ‘ਸਟੇਟ ਬੈਂਕ ਆੱਫ਼ ਇੰਡੀਆ’ (SBI) ਵਿੱਚ ਖਾਤਾ ਹੈ ਤੇ ਤੁਸੀਂ ਹਾਲੇ ਤੱਕ ਆਪਣੇ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਨਹੀਂ ਜੋੜਿਆ, ਤਾਂ ਸਮਾਂ ਆ ਗਿਆ ਹੈ ਕਿ ਤੁਸੀਂ ਇਸ ਕੰਮ ਨੂੰ ਗੰਭੀਰਤਾ ਨਾਲ ਲਵੋ ਕਿਉਂਕਿ ਅਜਿਹਾ ਨਾ ਕਰਨ ’ਤੇ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਤੁਸੀਂ ਬੈਂਕ ’ਚੋਂ ਕੁਝ ਖ਼ਾਸ ਤਰ੍ਹਾਂ ਦੀ ਰਕਮ ਨਹੀਂ ਕੱਢ ਸਕੋਗੇ।


ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਟਵਿਟਰ ਹੈਂਡਲ ਉੱਤੇ ਆਪਣੇ ਗਾਹਕਾਂਨੂੰ ਇਸ ਬਾਰੇ ਅਲਰਟ ਜਾਰੀ ਕੀਤਾ ਹੈ। ਇਸ ਦਾ ਸਿੱਧਾ ਸਬੰਧ ‘ਸਿੱਧਾ ਨਕਦ ਲਾਭ ਤਬਾਦਲਾ’ (DCBT) ਜਾਂ ਸਰਕਾਰ ਤੋਂ ਮਿਲਣ ਵਾਲੀ ਸਬਸਿਡੀ ਨਾਲ ਹੈ। ਇਸੇ ਲਈ ਸਪੱਸ਼ਟ ਹੈ ਕਿ ਜੇ ਤੁਸੀਂ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ, ਤਾਂ ਤੁਹਾਨੂੰ ਐਲਪੀਜੀ (LPG) ਸਬਸਿਡੀ ਨਹੀਂ ਮਿਲੇਗੀ ਤੇ ਅਜਿਹੀਆਂ ਹੋਰ ਸਹੂਲਤਾਂ ਦਾ ਲਾਹਾ ਤੁਸੀਂ ਨਹੀਂ ਲੈ ਸਕੋਗੇ।


ਜੇ ਤੁਸੀਂ ਆਪਣਾ ਬੈਂਕ ਖਾਤਾ ਆਧਾਰ ਕਾਰਡ ਨਾਲ ਜੋੜਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਲਈ ਐੱਸਬੀਆਈ ਦੀ ਐਪ ਵਰਤ ਸਕਦੇ ਹੋ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਅਜਿਹਾ ਕਰ ਸਕਦੇ ਹੋ। ਤੁਸੀਂ ਏਟੀਐਮ ਦੁਆਰਾ ਵੀ ਇਹ ਅਹਿਮ ਕੰਮ ਕਰ ਸਕਦੇ ਹੋ ਅਤੇ ਜਾਂ ਤੁਸੀਂ SBI ਦੀ ਲਾਗਲੀ ਸ਼ਾਖਾ ’ਚ ਜਾ ਕੇ ਇੰਝ ਕਰ ਸਕਦੇ ਹੋ।


ਤੁਸੀਂ ਆਪਣੇ ਆਧਾਰ ਕਾਰਡ ਦੀ ਇੱਕ ਤਸਵੀਰ ਆਪਣੇ ਬੈਂਕ ’ਚ ਲਿਜਾ ਸਕਦੇ ਹੋ। ਬੈਂਕ ਦਾ ਸਬੰਧਤ ਫ਼ਾਰਮ ਭਰੋ ਤੇ ਇਸ ਨੂੰ ਆਪਣੇ ਫ਼ੋਟੋ ਸ਼ਨਾਖ਼ਤੀ ਕਾਰਡ, ਆਧਾਰ ਕਾਰਡ ਦੇ ਪ੍ਰਿੰਟ ਆਊਟ ਨਾਲ ਜਮ੍ਹਾ ਕਰਵਾ ਸਕਦੇ ਹੋ।