ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਦੇ ਕਹਿਰ ਦੌਰਾਨ ਹਰਿਆਣਾ ‘ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਰਿਪੋਰਟ ਏਬੀਪੀ ਨਿਊਜ਼ ਨੇ ਸ਼ੋਅ 'ਘੰਟੀ ਬਜਾਓ' 'ਚ ਦਿਖਾਈ ਸੀ। 'ਏਬੀਪੀ ਨਿਊਜ਼' ਦੀ ਇਸ ਖ਼ਬਰ ਦਾ ਅਸਰ ਹੋਇਆ ਤੇ ਹਰਿਆਣਾ ਸਰਕਾਰ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਠੇਕਿਆਂ ਦੀ ਘੰਟੀ ਵਜਾਈ ਹੈ। ਚੌਟਾਲਾ ਨੇ ਅੱਜ ਰਾਤ 12 ਵਜੇ ਤੋਂ ਪੂਰੇ ਹਰਿਆਣਾ ‘ਚ ਠੇਕੇ ਅਗਲੇ ਹੁਕਮ ਤਕ ਬੰਦ ਕਰਨ ਲਈ ਕਿਹਾ ਹੈ।
ਦੁੱਧ-ਦਵਾਈ ਨਾਲੋਂ ਵਧੇਰੇ ਖੁੱਲ੍ਹੀਆਂ ਸੀ ਸ਼ਰਾਬ ਦੀਆਂ ਦੁਕਾਨਾਂ:
ਲੌਕਡਾਊਨ ‘ਚ ਜਦੋਂ ਮਨੋਹਰ ਲਾਲ ਖੱਟਰ ਦੇ ਸ਼ਾਸਨ ਵਾਲੇ ਹਰਿਆਣਾ ਵਿੱਚ ਦੁੱਧ ਤੇ ਦਵਾਈ ਲੈਣ ਲਈ ਬਾਹਰ ਨਿਕਲਣ ਵਾਲੇ ਲੋਕਾਂ ‘ਤੇ ਪੁਲਿਸ ਦੀਆਂ ਲਾਠੀਆਂ ਪੈ ਰਹੀਆਂ ਹਨ। ਉਧਰ ਦੁੱਧ ਤੇ ਦਵਾਈ ਨਾਲੋਂ ਜ਼ਿਆਦਾ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਸੀ। ਇਸ ਰਿਪੋਰਟ ਨੂੰ ਏਬੀਪੀ ਨਿਊਜ਼ ਨੇ ਆਪਣੇ ਸ਼ੋਅ ਸ਼ੋਅ 'ਘੰਟੀ ਬਜਾਓ' ਵਿੱਚ ਪ੍ਰਮੁੱਖਤਾ ਨਾਲ ਦਿਖਾਇਆ। ਫਰੀਦਾਬਾਦ, ਪੰਚਕੂਲਾ ਸਮੇਤ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ‘ਚ ਠੇਕੇ ਖੋਲ੍ਹੇ ਸੀ।
ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ
ਏਬੀਪੀ ਨਿਊਜ਼ 'ਤੇ ਖ਼ਬਰਾਂ ਦਿਖਾਏ ਜਾਣ ਤੋਂ ਬਾਅਦ ਹਰਿਆਣਾ ਸਰਕਾਰ ‘ਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਹ ਠੇਕੇ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਰਾਤ 12 ਵਜੇ ਤੋਂ ਇਹ ਠੇਕੇ ਸਰਕਾਰ ਦੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਧਿਆਨ ਯੋਗ ਹੈ ਕਿ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ 30 ਕੋਰੋਨਾ ਸਕਾਰਾਤਮਕ ਮਰੀਜ਼ ਹਨ।
ਆਖਰ ਸਰਕਾਰ ਨੂੰ ਬੰਦ ਕਰਨੇ ਹੀ ਪਏ ਸ਼ਰਾਬ ਦੇ ਠੇਕੇ!
ਏਬੀਪੀ ਸਾਂਝਾ
Updated at:
27 Mar 2020 03:36 PM (IST)
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸੂਬੇ ਹਰਿਆਣਾ ਵਿੱਚ ਦੁੱਧ-ਦਵਾਈ ਤੋਂ ਜ਼ਿਆਦਾ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਸੀ। ਹੁਣ ਅੱਜ ਰਾਤ 12 ਵਜੇ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
- - - - - - - - - Advertisement - - - - - - - - -