ਕਰਨਾਟਕ : ਕਰਨਾਟਕ ਦੇ ਤੁਮਕੁਰ 'ਚ ਇਕ ਕਿਸਾਨ ਆਪਣੇ ਦੋਸਤਾਂ ਨਾਲ ਕਾਰ ਦੇ ਸ਼ੋਅਰੂਮ ਪਹੁੰਚਿਆ ਉਹ ਆਪਣੇ ਲਈ ਡ੍ਰੀਮ ਕਾਰ ਖਰੀਦਣ ਗਿਆ ਸੀ। ਪਰ ਕਥਿਤ ਤੌਰ 'ਤੇ ਇਸ ਦੇ ਕੱਪੜੇ ਦੇਖ ਕੇ ਸੈਲਜ਼ਮੈਨ (Farmer SUV Showroom) ਨੇ ਉਸ ਬੇਇੱਜ਼ਤ ਕਰ ਕੇ ਭਜਾ ਦਿੱਤਾ। ਬਸ ਫਿਰ ਕੀ ਸੀ ਇਸ ਤੋਂ ਬਾਅਦ ਕਿਸਾਨ ਨੇ ਜੋ ਕੀਤਾ ਉਸ ਨੂੰ ਦੇਖ ਕੇ ਸੈਲਜ਼ਮੈਨ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਆਓ ਜਾਣਦੇ ਹਾਂ ਪੂਰਾ ਮਾਮਲਾ...

ਰਿਪੋਰਟ ਮੁਤਾਬਕ ਇਹ ਘਟਨਾ 'ਚ ਕਿਸਾਨ ਕੈਮਪੇਗੌੜਾ ਆਰਐਲ ਨਾਲ ਹੋਈ ਜਦੋਂ ਉਹ ਆਪਣੇ ਦੋਸਤਾਂ ਨਾਲ ਮਹਿੰਦਰਾ ਸ਼ੋਰੂਮ 'ਚ ਇਕ SUV ਖਰੀਦਣ ਗਏ ਸੀ। ਕੈਮਪੇਗੌੜਾ ਪੇਸ਼ੇ ਤੋਂ ਸੁਪਾਰੀ ਕਿਸਾਨ ਹਨ। ਦੋਸ਼ ਹੈ ਕਿ ਜਦੋਂ ਉਨ੍ਹਾਂ ਨੂੰ ਉੱਥੇ ਮੌਜੂਦ ਸੈਲਜ਼ਮੈਨ ਨੂੰ ਗੱਡੀ ਦੇ ਰੇਟ ਨੂੰ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਦੀ ਹਾਲਾਤ ਦੇਖ ਕੇ ਇਕ ਸੈਲਜ਼ਮੈਨ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ।



ਕੈਮਪੇਗੌੜਾ ਨੇ ਦਾਅਵਾ ਕੀਤਾ ਕਿ ਸੈਲਜ਼ਮੈਨ ਨੇ ਤਾਂ ਉਨ੍ਹਾਂ ਨੂੰ ਇਹ ਤਕ ਕਹਿ ਦਿੱਤਾ ਕਿ ਉਸ ਦੀ ਜੇਬ 'ਚੋਂ 10 ਲੱਖ ਤਾਂ ਛੱਡੋ 10 ਰੁਪਏ ਵੀ ਨਹੀਂ ਹੋਣਗੇ। ਇਸ ਤੋਂ ਬਾਅਦ ਸੈਲਜ਼ਮੈਨ ਨੇ ਕਿਸਾਨ ਨੂੰ ਕਿਹਾ ਕਿ ਜੇਕਰ ਉਹ 30 ਮਿੰਟ ਦੇ ਅੰਦਰ ਦਸ ਲੱਖ ਰੁਪਏ ਕੈਸ਼ ਲੈ ਆਉਂਦਾ ਹੈ ਤਾਂ ਉਸ ਨੂੰ ਅੱਜ ਹੀ ਗੱਡੀ ਦੀ ਡਲਿਵਰੀ ਦੇ ਦਿੱਤੀ ਜਾਵੇਗੀ।


30 ਮਿੰਟ 'ਚ 10 ਲੱਖ ਲੈ ਲਿਆ ਕਿਸਾਨ!

ਬਸ ਫਿਰ ਕੀ ਸੀ? ਕੈਮਪੇਗੌੜਾ ਤੁਰੰਤ ਉੱਥੋ ਨਿਕਲਿਆ ਤੇ ਕੁਝ ਹੀ ਦੇਰ 'ਚ ਦਸ ਲੱਖ ਰੁਪਏ ਇੱਕਠੇ ਕਰ ਕੇ SUV ਦੀ ਡਲਿਵਰੀ ਲੈਣ ਸ਼ੋਅ ਰੂਮ ਪਹੁੰਚ ਗਏ। ਇਹ ਦੇਖ ਕੇ ਉੱਥੇ ਮੌਜੂਦ ਲੋਕ ਦੰਗ ਰਹਿ ਗਏ ਪਰ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੈਲਜ਼ ਟੀਮ ਨੇ ਕੇਪਮੈਗੌੜਾ ਨੂੰ ਦੱਸਿਆ ਕਿ ਗੱਡੀ ਦੀ ਡਲਿਵਰੀ ਲਈ ਘੱਟ ਤੋਂ ਘੱਟ 2-3 ਦਿਨ ਚਾਹੀਦੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 













 












https://play.google.com/store/apps/details?id=com.winit.starnews.hin


https://apps.apple.com/in/app/abp-live-news/id811114904