Chirag Paswan Security Changed: ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ ਧੜੇ) ਦੇ ਮੁਖੀ ਚਿਰਾਗ ਪਾਸਵਾਨ ਦੀ ਸੁਰੱਖਿਆ ਵਿੱਚ ਬਦਲਾਅ ਕੀਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਸੀਆਰਪੀਐਫ ਦੀ Z ਕੈਟੇਗਰੀ ਦੀ ਸੁਰੱਖਿਆ ਦਿੱਤੀ ਹੈ। ਇਸ ਤੋਂ ਪਹਿਲਾਂ ਚਿਰਾਗ ਦੀ ਸੁਰੱਖਿਆ ਲਈ ਐੱਸਐੱਸਬੀ ਕਮਾਂਡੋ ਤਾਇਨਾਤ ਸਨ। ਦਰਅਸਲ, ਇਹ ਬਦਲਾਅ ਆਈਬੀ ਦੀ ਧਮਕੀ ਰਿਪੋਰਟ ਤੋਂ ਬਾਅਦ ਕੀਤਾ ਗਿਆ ਹੈ।



ਸੂਤਰਾਂ ਮੁਤਾਬਕ ਚਿਰਾਗ ਪਾਸਵਾਨ ਦੀ ਸੁਰੱਖਿਆ ਲਈ Z ਕੈਟੇਗਰੀ ਤਹਿਤ ਕੁੱਲ 33 ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ 10 ਹਥਿਆਰਬੰਦ ਸਟੈਟਿਕ ਗਾਰਡ ਉਨ੍ਹਾਂ ਦੇ ਘਰ 'ਚ ਰਹਿਣਗੇ। ਇਸ ਤੋਂ ਇਲਾਵਾ 6 ਰਾਉਂਡ ਦਾ ਕਲੋਕ ਪੀ.ਐਸ.ਓਜ਼, ਤਿੰਨ ਸ਼ਿਫਟਾਂ ਵਿੱਚ 12 ਆਰਮਡ ਐਸਕਾਰਟ ਦੇ ਕਮਾਂਡੋ, ਵਾਚਰ ਸ਼ਿਫਟ ਵਿੱਚ 2 ਕਮਾਂਡੋ ਅਤੇ 3 ਟ੍ਰੈਂਡ ਡਰਾਈਵਰ ਰਾਉਂਡ ਦ ਕਲਾਕ ਮੌਜੂਦ ਰਹਿਣਗੇ।


ਇਹ ਵੀ ਪੜ੍ਹੋ: ਕੈਂਸਰ ਨਾਲ ਲੜ ਰਹੀ ਹਿਨਾ ਖਾਨ ਦੀਆਂ ਅੱਖਾਂ 'ਚ ਬਚੀ ਸਿਰਫ ਇੱਕ ਪਲਕ, ਫੋਟੋ ਸ਼ੇਅਰ ਕਰਕੇ ਦਿਖਾਇਆ ਆਪਣਾ ਹਾਲ, ਕੰਬ ਜਾਵੇਗੀ ਰੂਹ