ਸੋਨੀਪਤ: ਕਿਸਾਨ ਅੰਦੋਲਨ ਜਿਉਂ-ਜਿਉਂ ਮੁੜ ਜ਼ੋਰ ਫੜਨ ਲੱਗਾ ਹੈ, ਤਿਉਂ-ਤਿਉਂ ਸਥਾਨਕ ਲੋਕ ਵੀ ਸੜਕ ਖੁੱਲ੍ਹਵਾਉਣ ਲਈ ਦਬਾਅ ਬਣਾਉਣ ਲੱਗੇ ਹਨ। ਅੱਜ ਫਿਰ ਸਥਾਨਕ ਪਿੰਡ ਵਾਸੀ ਇਕੱਠੇ ਹੋ ਕੇ ਸਿੰਘੂ-ਕੁੰਡਲੀ ਬਾਰਡਰ 'ਤੇ ਇੱਕ ਪਾਸੇ ਦੀ ਸੜਕ ਖੁਲ੍ਹਵਾਉਣ ਲਈ ਪਹੁੰਚੇ। ਸਥਾਨਕ ਪਿੰਡ ਵਾਸੀ ਸੋਨੀਪਤ ਦੇ ਕੁੰਡਲੀ ਪਿੰਡ ਵਿੱਚ ਰਾਸ਼ਟਰੀ ਪਰਿਵਰਤਨ ਮੰਚ ਦੇ ਬੈਨਰ ਹੇਠ ਇਕੱਠੇ ਹੋਏ। ਸਥਾਨਕ ਪਿੰਡਾਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ 7 ਮਹੀਨਿਆਂ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲਈ ਹੁਣ ਇੱਕ ਪਾਸੇ ਦਾ ਰਸਤਾ ਖੁੱਲ੍ਹਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ। ਪਹਿਲਾਂ ਵੀ ਸਥਾਨਕ ਅਖਵਾਉਣ ਵਾਲੇ ਲੋਕ ਕਿਸਾਨਾਂ ਨਾਲ ਟਕਰਾਅ ਪੈਦਾ ਕਰ ਚੁੱਕੇ ਹਨ। ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਖੁਲਾਸਾ ਹੋਇਆ ਸੀ ਕਿ ਇਹ ਲੋਕ ਬੀਜੇਪੀ ਦੇ ਹਮਾਇਤੀ ਸਨ। ਇਸ ਮਗਰੋਂ ਕਾਫੀ ਸਮਾਂ ਸ਼ਾਂਤੀ ਵਾਲਾ ਮਾਹੌਲ ਬਣਿਆ ਰਿਹਾ ਪਰ ਪਿਛਲੇ ਕੁਝ ਦਿਨਾਂ ਤੋਂ ਮੁੜ ਸਥਾਨਕ ਲੋਕ ਸਰਗਰਮ ਹੋਏ ਹਨ।

ਹੁਣ ਪਿੰਡ ਵਾਸੀ ਸਿੰਘ ਕੁੰਡਲੀ ਸਰਹੱਦ 'ਤੇ ਇੱਕ-ਤਰਫਾ ਸੜਕ ਖੁੱਲ੍ਹਵਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਅੱਜ ਸੋਨੀਪਤ ਪਿੰਡ ਕੁੰਡਲੀ ਵਿੱਚ, ਪਿੰਡ ਵਾਸੀਆਂ ਨੇ ‘ਰਾਸ਼ਟਰੀ ਪਰਿਵਰਤਨ ਮੰਚ’ ਦੇ ਬੈਨਰ ਹੇਠ ਇੱਕ ਪੰਚਾਇਤ ਕੀਤੀ ਤੇ ਇੱਕ-ਤਰਫਾ ਸੜਕ ਖੋਲ੍ਹਣ ਦੀ ਮੰਗ ਨੂੰ ਉਠਾਇਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਖ਼ੁਦ ਹੀ ਅੰਦੋਲਨ ਵਿੱਚ ਸਨ ਪਰ ਹੁਣ ਇਸ ਦਾ ਅਸਰ ਉਨ੍ਹਾਂ ਦੇ ਕਾਰੋਬਾਰ 'ਤੇ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਰਕਾਰ 'ਤੇ ਇੱਕ-ਮਾਰਗ ਸੜਕ ਖੋਲ੍ਹੇ ਜਾਣ ਲਈ ਵੀ ਦਬਾਅ ਬਣਾਉਣਗੇ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਕਿਸਾਨਾਂ ਅਤੇ ਸਰਕਾਰ ਤੋਂ ਇੱਕ-ਤਰਫਾ ਸੜਕ ਖੋਲ੍ਹਣ ਦੀ ਮੰਗ ਕਰ ਰਹੇ ਹਾਂ, ਇਸ ਸਰਹੱਦ ਨੂੰ ਰੋਕਿਆ ਹੋਇਆ 7 ਮਹੀਨੇ ਹੋ ਚੁੱਕੇ ਹਨ। ਹੁਣ ਕਿਸਾਨਾਂ ਅਤੇ ਸਰਕਾਰ ਨੂੰ ਵਨ-ਵੇਅ ਰੋਡ ਖੋਲ੍ਹਣਾ ਪਏਗਾ। ਇਸ ਖੇਤਰ ਵਿੱਚ ਕਾਰੋਬਾਰ ਠੱਪ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਦੀ ਪੰਚਾਇਤ ਵਿਚ, ਪਿੰਡ ਦੇ ਸਾਰੇ ਲੋਕਾਂ ਨੇ ਸਾਡਾ ਸਮਰਥਨ ਕੀਤਾ ਹੈ ਕਿ ਜੋ ਮੁਹਿੰਮ ਤੁਸੀਂ ਚਲਾ ਰਹੇ ਹੋ ਇਹ ਬਹੁਤ ਵਧੀਆ ਹੈ। ਸਾਨੂੰ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਅਸੀਂ ਹਰ ਕੋਸ਼ਿਸ਼ ਕਰਾਂਗੇ ਕਿ ਸਾਡੀ ਮੰਗ ਸ਼ਾਂਤੀਪੂਰਬਕਕ ਪੂਰੀ ਹੋਵੇ।

ਪਿੰਡ ਵਾਸੀ ਅਸ਼ੋਕ ਖੱਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਤੇ ਸਰਕਾਰ ਦੋਵਾਂ ਉੱਤੇ ਦਬਾਅ ਪਾ ਕੇ 100% ਰਸਤਾ ਖੁੱਲ੍ਹਵਾਵਾਂਗੇ। ਇਸ ਲਈ ਅਸੀਂ ਲੋਕ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅਸੀਂ ਆਪਣਾ ਭਰੋਸਾ ਪ੍ਰਾਪਤ ਕਰਾਂਗੇ ਤੇ ਉਨ੍ਹਾਂ ਨੂੰ ਸਾਡੀਆਂ ਮੁਸ਼ਕਲਾਂ ਤੋਂ ਜਾਣੂ ਕਰਾਵਾਂਗੇ ਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ, ਅਸੀਂ ਸਾਰੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਕੁਝ ਉਦਯੋਗਾਂ ਦੇ ਲੋਕਾਂ ਨਾਲ ਵੀ ਗੱਲ ਕਰ ਰਹੇ ਹਾਂ। ਲੋੜ ਪੈਣ ਉੱਤੇ ਅਸੀਂ ਇੱਕ ਵਿਸ਼ਾਲ ਪ੍ਰਦਰਸ਼ਨ ਕਰਾਂਗੇ।