ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦਰਮਿਆਨ ਅੱਜ ਭਾਰਤ 'ਚ ਲੌਕਡਾਊਨ ਤਿੰਨ ਦੀ ਸ਼ੁਰੂਆਤ ਹੋ ਗਈ ਹੈ। ਵਾਇਰਸ ਦੇ ਖਤਰੇ ਦੇ ਆਧਾਰ 'ਤੇ ਪੂਰੇ ਦੇਸ਼ ਨੂੰ ਤਿੰਨ ਹਿੱਸਿਆਂ 'ਚ ਵੰਡਿਆਂ ਗਿਆ ਹੈ- ਰੈੱਡ, ਆਰੇਂਜ਼ ਗਰੀਨ ਜ਼ੋਨ। ਵੱਖ-ਵੱਖ ਜ਼ੋਨ ਦੇ ਆਧਾਰ 'ਤੇ ਲੌਕਡਾਊਨ 'ਚ ਰਿਆਇਤ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਕੁਝ ਸੇਵਾਵਾਂ ਤੇ ਗਤੀਵਿਧੀਆਂ ਅਜਿਹੀਆਂ ਵੀ ਹਨ ਜਿਨ੍ਹਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਹੈ।
ਕਿਹੜੇ ਖੇਤਰ 'ਚ ਪਾਬੰਦੀ?
ਬੇਸ਼ੱਕ ਤੁਹਾਡਾ ਜ਼ਿਲ੍ਹਾ ਗਰੀਨ ਜ਼ੋਨ 'ਚ ਹੈ ਪਰ ਉੱਥੇ ਵੀ ਕਈ ਸੇਵਾਵਾਂ ਤੇ ਗਤੀਵਿਧੀਆਂ 'ਚ ਪਾਬੰਦੀ ਜਾਰੀ ਹੈ। ਜਿਵੇਂ ਰੇਲ ਆਵਾਜਾਈ, ਅੰਤਰਰਾਸ਼ਟਰੀ ਬੱਸ ਆਵਾਜਾਈ, ਮੈਟਰੋ ਰੇਲ, ਅੰਤਰਰਾਜੀ ਆਵਾਜਾਈ, ਸਕੂਲ, ਕਾਲਜ, ਕੋਚਿੰਗ ਸੈਂਟਰ, ਸਿਨੇਮਾਹਾਲ, ਸ਼ੌਪਿੰਗ ਮਾਲ, ਜਿਮ, ਸਵਿਮਿੰਗ ਪੂਲ, ਬਾਰ, ਅਸੈਂਬਲੀ ਹਾਲ, ਸਾਰੇ ਸਿਆਸੀ, ਸਮਾਜਿਕ, ਵਿੱਦਿਅਕ, ਧਾਰਮਿਕ ਤੇ ਹੋਰ ਸਮੂਹਿਕ ਗਤੀਵਿਧੀਆਂ ਜਿਵੇਂ ਧਾਰਮਿਕ ਇਕੱਠ 'ਤੇ ਪਾਬੰਦੀ ਰਹੇਗੀ।
ਬੱਸਾਂ ਦੀ ਆਵਾਜਾਈ 50 ਫੀਸਦ ਸਮਰੱਥਾ ਦੇ ਹਿਸਾਬ ਨਾਲ ਹੀ ਹੋ ਸਕੇਗੀ। ਬੱਸਾਂ ਤੇ ਟੈਕਸੀਆਂ ਨੂੰ ਸਿਰਫ਼ ਜ਼ਿਲ੍ਹੇ ਦੇ ਨੇੜੇ ਹੀ ਚਲਾਉਣ ਦੀ ਆਗਿਆ ਹੋਵੇਗੀ।
ਸਾਰੇ ਜ਼ੋਨਾਂ ਲਈ ਲਾਗੂ ਨਿਯਮ:
ਹਰ ਜ਼ੋਨ 'ਚ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਜਿਨ੍ਹਾਂ ਨੂੰ ਇਕ ਤੋਂ ਜ਼ਿਆਦਾ ਬਿਮਾਰੀ ਹੋਵੇ, ਗਰਭਵਤੀ ਮਹਿਲਾਵਾਂ ਤੇ ਦਸ ਸਾਲ ਤੋਂ ਛੋਟੇ ਬੱਚੇ ਘਰਾਂ ਦੇ ਅੰਦਰ ਹੀ ਰਹਿਣਗੇ। ਸਿਰਫ਼ ਸਿਹਤ ਸੰਬਧੀ ਲੋੜ ਲਈ ਬਾਹਰ ਨਿਕਲ ਸਕਣਗੇ। ਟਰੱਕਾਂ ਦੀ ਅੰਤਰਰਾਜੀ ਆਵਾਜਾਈ ਦੀ ਛੋਟ ਰਹੇਗੀ।
ਇਹ ਵੀ ਪੜ੍ਹੋ: ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ 52 ਕੇਸ ਆਏ ਸਾਹਮਣੇ
ਸਾਰੇ ਜ਼ੋਨ ਸ਼ਹਿਰੀ ਤੇ ਪੇਂਡੂ ਇਲਾਕਿਆਂ 'ਚ ਸਵੇਰ 10 ਵਜੇ ਤੋਂ ਸ਼ਾਮ ਸੱਤ ਵਜੇ ਤਕ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਇਸ 'ਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਦੁਕਾਨਦਾਰਾਂ ਲਈ ਲਾਜ਼ਮੀ ਹੋਵੇਗੀ। ਸਿਰਫ਼ ਜ਼ਰੂਰੀ ਚੀਜ਼ਾਂ ਦੇ ਸਬੰਧ 'ਚ ਈ-ਕਾਮਰਸ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ।