ਜੈਪੁਰ: ਰਾਜਸਥਾਨ ਵਿੱਚ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਪਾਬੰਦੀਆਂ 3 ਦਿਨਾਂ ਲਈ ਵਧਾ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 19 ਅਪ੍ਰੈਲ ਤੋਂ 3 ਮਈ ਤੱਕ ਸਵੇਰੇ 5 ਵਜੇ ਤਕ ਸੂਬੇ ਕਈ ਗਤੀਵਿਧੀਆਂ 'ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਰੋਨਾ ਸੰਕਰਮਣ ਨਾਲ ਲੜਿਆ ਜਾ ਸਕੇ। ਸਰਕਾਰੀ ਦਫਤਰ, ਬਾਜ਼ਾਰ, ਮਾਲ ਤੇ ਸਾਰੇ ਕਾਰਜ ਸਥਾਨ ਜਨਤਕ ਅਨੁਸ਼ਾਸਨ ਪੰਦਰਵਾੜੇ ਅਧੀਨ ਬੰਦ ਰਹਿਣਗੇ ਪਰ ਮਜ਼ਦੂਰਾਂ ਦੇ ਰੁਜ਼ਗਾਰ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਫੈਕਟਰੀ ਤੇ ਉਸਾਰੀ ਕਾਰਜਾਂ ਤੇ ਪਾਬੰਦੀ ਨਹੀਂ ਲਾਈ ਜਾਏਗੀ। ਇਸ ਦੇ ਨਾਲ ਹੀ ਰੋਜ਼ੀ-ਰੋਟੀ ਲਈ ਫੜ੍ਹੀਆਂ ਤੇ ਠੇਲਾ ਲਾ ਕੇ ਰੋਜ਼ੀ-ਰੋਟੀ ਕਮਾਉਣ ਵਾਲਿਆਂ ਨੂੰ ਖੁੱਲ੍ਹ ਦਿੱਤੀ ਜਾਏਗੀ।
ਇਹ ਫੈਸਲਾ ਸੀਐਮ ਗਹਿਲੋਤ ਦੀ ਪ੍ਰਧਾਨਗੀ ਹੇਠ ਦੇਰ ਰਾਤ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਜਨਤਕ ਥਾਂਵਾਂ, ਬਾਜ਼ਾਰਾਂ, ਕੰਮ ਵਾਲੀਆਂ ਥਾਂਵਾਂ ਆਦਿ ਵਿੱਚ ਸਧਾਰਨ ਗਤੀਵਿਧੀਆਂ ਜਾਰੀ ਰਹਿੰਦੀਆਂ ਹਨ ਜਿਸ ਕਾਰਨ ਭੀੜ ਲੱਗ ਜਾਂਦੀ ਹੈ ਤੇ ਜਿਸ ਕਾਰਨ ਕੋਰੋਨਾ ਵੱਧ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਲਈ ਸੂਬੇ ਦੇ ਸਾਰੇ ਕਾਰਜ ਸਥਾਨਾਂ, ਵਪਾਰਕ ਅਦਾਰਿਆਂ ਤੇ ਬਾਜ਼ਾਰਾਂ ਨੂੰ ਸੋਮਵਾਰ (19 ਅਪ੍ਰੈਲ) ਤੋਂ ਸ਼ੁਰੂ ਹੋਣ ਵਾਲੇ ਜਨਤਕ ਅਨੁਸ਼ਾਸਨ ਪੰਦਰਵਾੜੇ ਵਿੱਚ ਬੰਦ ਕੀਤਾ ਜਾ ਰਹੇ ਹਨ।
ਮਾਸਕ ਪਾਉਣਾ ਲਾਜ਼ਮੀ
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਮਾਸਕ ਪਹਿਨਣਾ ਲਾਜ਼ਮੀ ਰੋਕਥਾਮ ਉਪਾਅ ਹੈ। ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਜੋ ਜਨਤਕ ਥਾਂਵਾਂ ਤੇ ਕੰਮ ਵਾਲੀਆਂ ਥਾਂਵਾਂ 'ਤੇ ਮਾਸਕ ਨਹੀਂ ਪਹਿਨਦੇ।
ਇਸ ਦੌਰਾਨ ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ, ਗ੍ਰਹਿ, ਵਿੱਤ, ਪੁਲਿਸ, ਜੇਲ੍ਹ, ਹੋਮ ਗਾਰਡ, ਬਿਜਲੀ, ਪਾਣੀ, ਜ਼ਰੂਰੀ ਸੇਵਾਵਾਂ ਨਾਲ ਜੁੜੇ ਰਾਜ ਕਰਮਚਾਰੀਆਂ ਨੂੰ ਉਚਿਤ ਸ਼ਨਾਖਤੀ ਕਾਰਡਾਂ ਨਾਲ ਇਜਾਜ਼ਤ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਦਫਤਰ ਖੁੱਲ੍ਹੇ ਰਹਿਣਗੇ। ਬੱਸ ਅੱਡੇ, ਰੇਲਵੇ, ਮੈਟਰੋ ਸਟੇਸ਼ਨ ਤੇ ਹਵਾਈ ਅੱਡੇ ਤੋਂ ਆਉਣ ਵਾਲੇ ਲੋਕਾਂ ਨੂੰ ਯਾਤਰਾ ਦੀਆਂ ਟਿਕਟਾਂ ਦਿਖਾਉਣ 'ਤੇ ਯਾਤਰਾ ਕਰਨ ਦੀ ਆਗਿਆ ਹੋਵੇਗੀ।
ਆਉਣ ਵਾਲੇ ਯਾਤਰੀਆਂ ਨੂੰ ਨੈਗਟਿਵ ਕੋਰੋਨਾ ਰਿਪੋਰਟ ਦਿਖਾਉਣਾ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਸੂਬੇ 'ਚ ਲੋਡ ਵਾਹਨਾਂ ਦੀ ਆਵਾਜਾਈ, ਮਾਲ ਦੀ ਲੋਡਿੰਗ ਤੇ ਅਨਲੋਡਿੰਗ ਲਈ ਕੰਮ ਕਰਨ ਵਾਲੇ ਵਿਅਕਤੀ ਨੂੰ ਇਜਾਜ਼ਤ ਹੋਏਗੀ। ਹਾਈਵੇ 'ਤੇ ਢਾਬਿਆਂ ਤੇ ਵਾਹਨ ਦੀ ਮੁਰੰਮਤ ਦੀਆਂ ਦੁਕਾਨਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਹੈ।
ਇਨ੍ਹਾਂ ਸੰਸਥਾਵਾਂ ਨੂੰ ਵੀ ਇਜਾਜ਼ਤ
ਦਿਸ਼ਾ ਨਿਰਦੇਸ਼ਾਂ ਮੁਤਾਬਕ ਇਸ ਦੌਰਾਨ ਟੈਲੀਕਾਮ, ਇੰਟਰਨੈਟ ਸੇਵਾਵਾਂ, ਡਾਕ ਸੇਵਾਵਾਂ, ਕੁਰੀਅਰ ਸਹੂਲਤਾਂ, ਕੇਬਲ ਸੇਵਾਵਾਂ, ਆਈਟੀ ਨਾਲ ਸਬੰਧਤ ਸੇਵਾਵਾਂ, ਬੈਂਕਿੰਗ ਸੇਵਾਵਾਂ, ਬੈਂਕ, ਏਟੀਐਮ ਤੇ ਬੀਮਾ ਦਫਤਰਾਂ ਨੂੰ ਇਜਾਜ਼ਤ ਹੈ। ਇਸ ਦੇ ਨਾਲ ਹੀ ਖਾਣਾ ਪਕਾਉਣ, ਮਠਿਆਈਆਂ ਤੇ ਕਨਫੈਸ਼ਨ, ਰੈਸਟੋਰੈਂਟਾਂ ਵੱਲੋਂ ਹੋਮ ਡਿਲੀਵਰੀ ਰਾਤ ਅੱਠ ਵਜੇ ਤੱਕ ਇਜਾਜ਼ਤ ਹੈ। ਐਲਪੀਜੀ, ਪੈਟਰੋਲ ਪੰਪਾਂ, ਸੀਐੱਨਜੀ, ਪੈਟਰੋਲੀਅਮ, ਗੈਸ ਨਾਲ ਸਬੰਧਤ ਪ੍ਰਚੂਨ, ਥੋਕ ਦੁਕਾਨਾਂ ਦੀਆਂ ਸੇਵਾਵਾਂ ਦੀ ਰਾਤ 8 ਵਜੇ ਤਕ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: Petrol-Diesel Price Today 19 April 2021: ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ਵਿਚ ਤੇਲ ਦੇ ਰੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin