ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਉਨ ਦੌਰਾਨ 20 ਅਪ੍ਰੈਲ ਤੋਂ ਬਾਅਦ ਕੁਝ ਇੱਕ ਜ਼ਰੂਰੀ ਸੇਵਾਵਾਂ 'ਚ ਢਿੱਲ ਦਿੱਤੀ ਜਾਵੇਗੀ ਪਰ ਇਸ ਦੌਰਾਨ ਈ-ਕੌੰਮਰਸ ਕੰਪਨੀਆਂ ਬੰਦ ਰਹਿਣਗੀਆਂ। ਉਹ ਆਪਣੀਆਂ ਸੇਵਾਵਾਂ ਸ਼ੁਰੂ ਨਹੀਂ ਕਰ ਸਕਦੀਆਂ।



ਲੌਕਡਾਉਨ ਦੌਰਾਨ ਇਹ ਕੰਪਨੀਆਂ ਗੈਰ ਜ਼ਰੂਰੀ ਸਾਮਾਨ ਨਹੀਂ ਡਿਲਵਰ ਕਰ ਸਕਦੀਆਂ। ਐਮਾਜ਼ੌਨ, ਫਲਿੱਪਕਾਰਟ ਤੇ ਸਨੈਪਡੀਲ ਆਦਿ ਆਨਲਾਈਨ ਕੰਪਨੀਆਂ ਦੇ ਗੈਰ ਜ਼ਰੂਰੀ ਸਾਮਾਨ ਦੀ ਸਪਲਾਈ ਤੇ ਗ੍ਰਹਿ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ।




ਹੁਣ ਲੌਕਡਾਉਨ ਕਾਰਨ ਇਨ੍ਹਾਂ ਈ-ਕੌਮਰਸ ਕੰਪਨੀਆਂ ਨੂੰ 3 ਮਈ ਤੱਕ ਲੌਕਡਾਉਨ ਦੇ ਨਿਯਮਾਂ ਦਾ ਪਾਲਣ ਕਰਨਾ ਪਾਏਗਾ। ਇਹ ਕੰਪਨੀ ਸਿਰਫ ਜ਼ਰੂਰੀ ਸਮਾਨ ਹੀ ਡਿਲਵਰ ਕਰ ਸਕਦੀਆਂ ਹਨ।