Lok Sabha Elections Result News: ਭਾਜਪਾ (BJP) ਦੀ ਅਗਵਾਈ ਵਾਲੀ ਐਨਡੀਏ ਗੱਠਜੋੜ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਨਰਿੰਦਰ ਮੋਦੀ (Narendra Modi) ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇੱਥੇ ਇੰਡੀਆ ਗਠਜੋੜ ਵੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਇੰਡੀਆ ਗਠਜੋੜ ਦੇ ਇਕ ਨੇਤਾ ਨੇ ਅਜਿਹੀ ਗੱਲ ਕਹੀ ਹੈ, ਜਿਸ ਨਾਲ ਐਨਡੀਏ ਦੀਆਂ ਮੁਸ਼ਕਲਾਂ ਵਧ ਜਾਣਗੀਆਂ।



ਵਿਦੁਥਲਾਈ ਚਿਰੂਥਾਈਗਲ ਕਾਚੀ ਦੇ ਮੁਖੀ ਥੋਲ ਤਿਰੁਮਾਵਲਵਨ ਨੇ ਕਿਹਾ ਕਿ ਕੱਲ੍ਹ ਇੰਡੀਆ ਬਲਾਕ ਦੇ ਨੇਤਾਵਾਂ ਨੇ ਮਲਿਕਾਰਜੁਨ ਖੜਗੇ ਦੇ ਨਿਵਾਸ 'ਤੇ ਮੀਟਿੰਗ ਕੀਤੀ, ਜਿੱਥੇ ਅਸੀਂ ਮੌਜੂਦਾ ਸਥਿਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ। ਸਾਡਾ ਮੰਨਣਾ ਹੈ ਕਿ ਭਾਜਪਾ 5 ਸਾਲਾਂ ਲਈ ਸਥਿਰ ਸਰਕਾਰ ਨਹੀਂ ਦੇ ਸਕਦੀ। ਕੁਝ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਆਪਣੇ ਗਠਜੋੜ ਵਿੱਚ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਵੇਗਾ। ਢੁਕਵੇਂ ਸਮੇਂ 'ਤੇ ਅਸੀਂ ਢੁਕਵੇਂ ਕਦਮ ਚੁੱਕਾਂਗੇ।


ਇੰਡੀਆ ਗਠਜੋੜ ਦੀ ਗੱਲ ਲਗਾਤਾਰ ਜਾਰੀ ਹੈ


ਦੱਸ ਦਈਏ ਕਿ ਲੋਕ ਸਭਾ ਚੋਣਾਂ 2024 'ਚ NDA ਗਠਜੋੜ ਨੂੰ 293 ਸੀਟਾਂ ਮਿਲੀਆਂ ਹਨ, ਜਦਕਿ ਇੰਡੀਆ ਗਠਜੋੜ ਨੂੰ 232 ਸੀਟਾਂ ਮਿਲੀਆਂ ਹਨ। ਐਨਡੀਏ ਕੋਲ ਬਹੁਮਤ ਦਾ ਅੰਕੜਾ ਹੈ, ਪਰ ਸਰਕਾਰ ਬਣਾਉਣ ਵਿੱਚ ਜੇਡੀਯੂ ਅਤੇ ਟੀਡੀਪੀ ਦੀ ਭੂਮਿਕਾ ਅਹਿਮ ਹੈ। ਜੇਕਰ ਇਹ ਦੋਵੇਂ ਪਾਰਟੀਆਂ ਐਨਡੀਏ ਨੂੰ ਛੱਡ ਦਿੰਦੀਆਂ ਹਨ ਤਾਂ ਇੰਡੀਆ ਗਠਜੋੜ ਹੋਰਨਾਂ ਦੀ ਮਦਦ ਨਾਲ ਸਰਕਾਰ ਬਣਾ ਸਕਦਾ ਹੈ। ਇੰਡੀਆ ਗਠਜੋੜ ਦੇ ਆਗੂ ਵੀ ਇਸ ਯਤਨ ਵਿੱਚ ਲੱਗੇ ਹੋਏ ਹਨ। ਹਾਲਾਂਕਿ ਟੀਡੀਪੀ ਅਤੇ ਜੇਡੀਯੂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਐਨਡੀਏ ਗਠਜੋੜ ਵਿੱਚ ਹੀ ਰਹਿਣਗੇ।


ਕੀ ਕਿਹਾ ਟੀਡੀਪੀ ਬੁਲਾਰੇ ਨੇ?


ਇੰਡੀਆ ਅਲਾਇੰਸ ਨੂੰ ਸਮਰਥਨ ਦੇਣ ਦੀਆਂ ਅਟਕਲਾਂ ਦੇ ਵਿਚਕਾਰ, ਤੇਲਗੂ ਦੇਸ਼ਮ ਪਾਰਟੀ ਦੇ ਰਾਸ਼ਟਰੀ ਬੁਲਾਰੇ ਪ੍ਰੇਮ ਕੁਮਾਰ ਜੈਨ ਨੇ ਕਿਹਾ ਹੈ ਕਿ ਚੰਦਰਬਾਬੂ ਨਾਇਡੂ ਨੇ ਕੱਲ੍ਹ (5 ਜੂਨ 2024) ਨੂੰ ਐਨਡੀਏ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। I.N.D.I.A ਗਠਜੋੜ ਜੋ ਵੀ ਕਹੇ, ਅਸੀਂ NDA ਦੇ ਨਾਲ ਹਾਂ। ਉਨ੍ਹਾਂ ਕਿਹਾ, ''ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੰਦਰਬਾਬੂ ਨਾਇਡੂ ਦਾ ਸਹੁੰ ਚੁੱਕ ਸਮਾਗਮ 12 ਜੂਨ ਨੂੰ ਹੋ ਸਕਦਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਨਡੀਏ ਦੇ ਕਈ ਹੋਰ ਵੱਡੇ ਆਗੂ ਵੀ ਇਸ ਵਿੱਚ ਹਿੱਸਾ ਲੈਣਗੇ।


ਹੋਰ ਪੜ੍ਹੋ : ਇੰਡੀਆ ਗਠਜੋੜ ਸਰਕਾਰ ਬਣੇਗੀ? ਸਵਾਲ ਦੇ ਜਵਾਬ 'ਚ ਅਖਿਲੇਸ਼ ਯਾਦਵ ਨੇ ਦਿਖਾਈ ਅਸਲ ਤਸਵੀਰ, ਜਾਣੋ ਕੀ ਬੋਲੇ