ਰੋਹਤਕ: ਜੀਂਦ ਦੇ ਪਿੰਡ ਖਟਕੜ ਵਿੱਚ ਪਿੰਡ ਵਾਸੀਆਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਹੈ। ਇੱਥੇ ਸਵੇਰ ਤੋਂ ਹਾਲੇ ਤਕ ਇੱਕ ਵੀ ਵੋਟਰ ਨੇ ਵੋਟ ਨਹੀਂ ਪਾਈ। ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਦੁਖ਼ੀ ਹੋ ਕੇ ਇਹ ਫੈਸਲ ਕੀਤਾ ਹੈ। ਪ੍ਰਸ਼ਾਸਨ ਵੱਲੋਂ ਵੀ ਹਾਲੇ ਤਕ ਕੋਈ ਨੁਮਾਇੰਦਾ ਨਹੀਂ ਪੱਜਾ। ਦੱਸ ਦੇਈਏ ਇਸ ਪਿੰਡ ਨੂੰ ਕੇਂਦਰੀ ਇਸਪਾਤ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਗੋਦ ਲਿਆ ਹੋਇਆ ਹੈ।
ਪਿੰਡ ਖਟਕੜ ਜੀਂਦ ਦੇ ਹਿਸਾਰ ਦੇ ਲੋਕ ਸਭਾ ਖੇਤਰ ਦੇ ਅਧੀਨ ਪੈਂਦਾ ਹੈ। ਕਾਫੀ ਗਿਣਤੀ ਵਿੱਚ ਵੋਟਰ ਪੋਲਿੰਗ ਬੂਥ ਦੇ ਬਾਹਰ ਖੜੇ ਹੋ ਕੇ ਪਹਿਰਾ ਦੇ ਰਹੇ ਹਨ ਤਾਂ ਕਿ ਕੋਈ ਵੋਟ ਨਾ ਪਾ ਸਕੇ। ਇਸ ਬੂਥ 'ਤੇ ਤਕਰੀਬਨ 850 ਵੋਟਰ ਹਨ।
ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ। ਵਿਧਾਇਕ ਪ੍ਰੇਮਲਤਾ ਤੋਂ ਲੈ ਕੇ ਮੁੱਖ ਮੰਤਰੀ ਤਕ ਪਹੁੰਚ ਕੀਤੀ ਜਾ ਚੁੱਕੀ ਹੈ ਪਰ ਹਾਲੇ ਤਕ ਸਮੱਸਿਆ ਦਾ ਹੱਲ ਨਹੀਂ ਹੋਇਆ। ਇਸੇ ਲਈ ਉਨ੍ਹਾਂ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ।
ਪਿੰਡ ਵਾਸੀਆਂ ਸਾਫ ਕੀਤਾ ਕਿ ਜੇ ਪ੍ਰਸ਼ਾਸਨ ਵੱਲੋਂ ਵੀ ਕੋਈ ਅਫ਼ਸਰ ਆਇਆ, ਤਾਂ ਵੀ ਉਹ ਵੋਟਾਂ ਨਹੀਂ ਪਾਉਣਗੇ। ਜੇ ਪਾਣੀ ਦੀ ਸਮੱਸਿਆ ਜਾਰੀ ਰਹੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਵੋਟਾਂ ਨਹੀਂ ਪਾਈਆਂ ਜਾਣਗੀਆਂ।
ਮੋਦੀ ਦੇ ਮੰਤਰੀ ਵੱਲੋਂ ਗੋਦ ਲਏ ਪਿੰਡ 'ਚ ਚੋਣਾਂ ਦਾ ਬਾਈਕਾਟ, ਸਵੇਰ ਦੀ ਨਹੀਂ ਪਈ ਇੱਕ ਵੀ ਵੋਟ
ਏਬੀਪੀ ਸਾਂਝਾ
Updated at:
12 May 2019 01:43 PM (IST)
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ। ਵਿਧਾਇਕ ਪ੍ਰੇਮਲਤਾ ਤੋਂ ਲੈ ਕੇ ਮੁੱਖ ਮੰਤਰੀ ਤਕ ਪਹੁੰਚ ਕੀਤੀ ਜਾ ਚੁੱਕੀ ਹੈ ਪਰ ਹਾਲੇ ਤਕ ਸਮੱਸਿਆ ਦਾ ਹੱਲ ਨਹੀਂ ਹੋਇਆ। ਇਸੇ ਲਈ ਉਨ੍ਹਾਂ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ।
ਸੰਕੇਤਕ ਤਸਵੀਰ
- - - - - - - - - Advertisement - - - - - - - - -