Lok Sabha Election Results 2024 Live: PM ਮੋਦੀ ਨੇ ਕਿਹਾ- 'ਵਿਰੋਧੀ ਧਿਰ ਇਕਜੁੱਟ ਹੋਣ ਦੇ ਬਾਵਜੂਦ ਭਾਜਪਾ ਦੇ ਪਿੱਛੇ'

Lok Sabha Election Results 2024 Live: ਦੇਸ਼ 'ਚ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਦੇ ਨਾਲ ਖਤਮ ਹੋ ਗਈਆਂ। ਸੱਤ ਪੜਾਵਾਂ ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਜਾਰੀ ਹੋਣ ਜਾ ਰਹੇ ਹਨ

ABP Sanjha Last Updated: 04 Jun 2024 10:17 PM

ਪਿਛੋਕੜ

Lok Sabha Election Results 2024 Live: ਦੇਸ਼ 'ਚ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਦੇ ਨਾਲ ਖਤਮ ਹੋ ਗਈਆਂ। ਸੱਤ ਪੜਾਵਾਂ...More

Lok Sabha Election Results: ਲੋਕ ਸਭਾ ਚੋਣ ਨਤੀਜਿਆਂ ਦਾ ਤਾਜ਼ਾ ਅੰਕੜਾ ਕੀ ਹੈ?

ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਤਾਜ਼ਾ ਅੰਕੜਿਆਂ 'ਚ ਭਾਜਪਾ ਨੇ 195 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ 45 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਕਾਂਗਰਸ ਨੇ 76 ਸੀਟਾਂ ਜਿੱਤੀਆਂ ਹਨ ਅਤੇ 23 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਸਮਾਜਵਾਦੀ ਪਾਰਟੀ ਨੇ 30 ਸੀਟਾਂ ਜਿੱਤੀਆਂ ਹਨ ਅਤੇ 7 ਸੀਟਾਂ 'ਤੇ ਅੱਗੇ ਹੈ। ਟੀਐਮਸੀ ਨੇ 22 ਸੀਟਾਂ ਜਿੱਤੀਆਂ ਹਨ। ਇਸ ਨਾਲ ਉਸ ਨੇ 7 ਸੀਟਾਂ 'ਤੇ ਬੜ੍ਹਤ ਬਣਾਈ ਰੱਖੀ ਹੈ। ਕੁੱਲ ਮਿਲਾ ਕੇ 419 ਸੀਟਾਂ ਲਈ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 124 ਸੀਟਾਂ ਦੇ ਨਤੀਜੇ ਆਉਣੇ ਬਾਕੀ ਹਨ।