ਨਵੀਂ ਦਿੱਲੀ: ਸੰਸਦ (Parliament) ਭਵਨ ਕੰਪਲੈਕਸ ਦੇ ਕੰਟੀਨ ਵਿੱਚ ਸੰਸਦ ਮੈਂਬਰਾਂ ਨੂੰ ਹੁਣ ਸਬਸਿਡੀ ਵਾਲਾ ਭੋਜਨ (Subsidy food to MPs) ਨਹੀਂ ਮਿਲੇਗਾ। ਲੋਕ ਸਭਾ ਸਪੀਕਰ ਓਮ ਬਿਰਲਾ (Lok Sabha Speaker Om Birla) ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਓਮ ਬਿਰਲਾ ਨੇ ਕਿਹਾ, “ਸੰਸਦ ਮੈਂਬਰਾਂ ਤੇ ਹੋਰਾਂ ਨੂੰ ਸੰਸਦ ਵਿੱਚ ਕੰਟੀਨ ਖਾਣੇ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਬੰਦ ਕਰ ਦਿੱਤੀ ਗਈ ਹੈ।” ਉਨ੍ਹਾਂ ਕਿਹਾ ਕਿ ITDC (ਇੰਡੀਅਨ ਟੂਰਿਜ਼ਮ ਡਿਵਲਪਮੈਂਟ ਕਾਰਪੋਰੇਸ਼ਨ) ਹੁਣ ਸੰਸਦ ਦੀ ਕੰਟੀਨ ਚਲਾਏਗੀ। ਪਹਿਲਾਂ ਇਹ ਜ਼ਿੰਮੇਵਾਰੀ ਉੱਤਰੀ ਰੇਲਵੇ ਦੀ ਸੀ। ਕੰਟੀਨ ਵਿਚ ਇੱਕ ਪਲੇਟ ਦੀ ਕੀਮਤ 30 ਰੁਪਏ ਸੀ।

ਓਮ ਬਿਰਲਾ ਨੇ ਕਿਹਾ, "29 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਦੌਰਾਨ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ, ਲੋਕ ਸਭਾ ਸ਼ਾਮ 4 ਵਜੇ ਤੋਂ 8 ਵਜੇ ਤੱਕ ਹੋਵੇਗੀ।"

ਇਹ ਵੀ ਪੜ੍ਹੋ'ਆਪ' ਵਿਧਾਇਕ ਕਾਫਲੇ ਲੈ ਕੇ ਟਰੈਕਟਰ ਪਰੇਡ 'ਚ ਹੋਣਗੇ ਸ਼ਾਮਲ, ਭਗਵੰਤ ਮਾਨ ਨੇ ਕੀਤਾ ਐਲਾਨ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਕੋਵਿਡ-19 ਜਾਂਚ ਕਰਵਾਉਣ ਦੀ ਬੇਨਤੀ ਕੀਤੀ ਜਾਵੇਗੀ। ਐਮਪੀ ਦੀ ਰਿਹਾਇਸ਼ ਦੇ ਕੋਲ ਉਨ੍ਹਾਂ ਦੇ ਆਰਟੀ-ਪੀਸੀਆਰ ਕੋਵਿਡ-19 ਦੀ ਜਾਂਚ ਕਰਵਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ।

ਬਿਰਲਾ ਨੇ ਕਿਹਾ ਕਿ ਆਰਟੀ-ਪੀਸੀਆਰ ਜਾਂਚ 27-28 ਜਨਵਰੀ ਨੂੰ ਸੰਸਦ ਦੇ ਅਹਾਤੇ ਵਿੱਚ ਕੀਤੀ ਜਾਏਗੀ, ਸੰਸਦ ਮੈਂਬਰਾਂ ਦੇ ਪਰਿਵਾਰਾਂ, ਕਰਮਚਾਰੀਆਂ ਦੀ ਆਰਟੀ-ਪੀਸੀਆਰ ਜਾਂਚ ਲਈ ਵੀ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ:  ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਨੇ ਦੀ ਧਰਤੀ ਤੋਂ ਨਗਰ ਕੀਰਤਨ ਦੀ ਸ਼ੁਰੂਆਤ, ਵੇਖੋ ਅਲੋਕਿਕ ਨਜ਼ਾਰਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904