Sanjeev Maheshwari Jeeva Murder: ਲਖਨਊ ਦੇ ਕੈਸਰਬਾਗ ਕੋਰਟ ਵਿੱਚ ਗੈਂਗਸਟਰ ਸੰਜੀਵ ਮਹੇਸ਼ਵਰੀ ਜੀਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਵਕੀਲ ਦੀ ਪਹਿਰਾਵੇ ਵਿੱਚ ਸੀ। ਸੰਜੀਵ ਮਹੇਸ਼ਵਰੀ ਮੁਖਤਾਰ ਅੰਸਾਰੀ ਦੇ ਕਰੀਬੀ ਸਨ। ਉਹ ਬ੍ਰਹਮਦੱਤ ਦਿਵੇਦੀ ਕਤਲ ਕੇਸ ਵਿੱਚ ਮੁਲਜ਼ਮ ਸਨ। ਸੰਜੀਵ ਨੂੰ ਪੇਸ਼ੀ ਲਈ ਅਦਾਲਤ ਵਿੱਚ ਲਿਆਂਦਾ ਗਿਆ। ਗੋਲੀਬਾਰੀ ਦੀ ਘਟਨਾ ਵਿੱਚ ਚਾਰ ਤੋਂ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਸੰਜੀਵ ਮਹੇਸ਼ਵਰੀ ਜੀਵਾ ਪੱਛਮੀ ਯੂਪੀ ਦਾ ਇੱਕ ਬਦਨਾਮ ਗੈਂਗਸਟਰ ਸੀ। ਪੁਲਿਸ ਨੇ ਇੱਕ ਹਮਲਾਵਰ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਹਮਲਾਵਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲੈ ਗਈ। ਇਸ ਘਟਨਾ ਤੋਂ ਬਾਅਦ ਵਕੀਲਾਂ ਵਿੱਚ ਗੁੱਸਾ ਹੈ। ਵਕੀਲਾਂ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।
ਲਖਨਊ ਕੋਰਟ ਕੰਪਲੈਕਸ 'ਚ ਚੱਲੀ ਗੋਲੀ, ਗੈਂਗਸਟਰ ਸੰਜੀਵ ਮਹੇਸ਼ਵਰੀ ਜੀਵਾ ਦਾ ਕਤਲ
ABP Sanjha | Jasveer | 07 Jun 2023 04:49 PM (IST)
Sanjeev Maheshwari Jeeva Murder: ਗੈਂਗਸਟਰ ਸੰਜੀਵ ਮਹੇਸ਼ਵਰੀ ਜੀਵਾ ਦੀ ਲਖਨਊ ਦੇ ਕੈਸਰਬਾਗ ਕੋਰਟ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਵਕੀਲ ਦੇ ਪਹਿਰਾਵੇ ਵਿੱਚ ਸੀ।
Lucknow court