ਨਵੀਂ ਦਿੱਲੀ: ਆਈਆਰਸੀਟੀਸੀ ਦੀ ਤੇਜਸ ਐਕਸਪ੍ਰੈਸ ‘ਚ ਲਖਨਊ ਤੋਂ ਨਵੀਂ ਦਿੱਲੀ ਤਕ ਦੀ ਟਿਕਟ ਦੀ ਕੀਮਤ ਦਾ ਖੁਲਾਸਾ ਕਰਦੇ ਹੋਏ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦਿੱਲੀ ਤੋਂ ਲਖਨਊ ਤਕ ਏਸੀ ਚੇਅਰ ਕਾਰ ਦਾ ਕਿਰਾਇਆ 1280 ਰੁਪਏ ਤੇ ਐਗਜ਼ੀਕਿਊਟੀਵ ਚੇਅਰ ਕਾਰ ਦਾ ਕਿਰਾਇਆ 2450 ਰੁਪਏ ਹੋਵੇਗਾ। ਜਦਕਿ ਲਖਨਊ ਤੋਂ ਕਾਨਪੁਰ ਦੇ ਲਈ ਏਸੀ ਚੇਅਰ ਕਾਰ ਦਾ ਕਿਰਾਇਆ 320 ਰੁਪਏ, ਲਖਨਊ ਤੋਂ ਗਾਜ਼ੀਆਬਾਦ ਦਾ ਕਿਰਾਇਆ 1125 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ 2350 ਰੁਪਏ ਕਿਰਾਇਆ ਦੇਣਾ ਹੋਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਤੋਂ ਕਾਨਪੁਰ ‘ਚ ਏਸੀ ਚੇਅਰ ਕਾਰ ਦਾ ਕਿਰਾਇਆ 1155 ਰੁਪਏ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2155 ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਟ੍ਰੇਨ ਫਲੈਕਸੀ ਕਿਰਾਇਆ ਯੋਜਨਾ ਦੇ ਤਹਿਤ ਚੱਲੇਗੀ, ਇਸ ਲਈ ਸਾਰੇ ਖੰਡਾਂ ‘ਤੇ ਕਿਰਾਇਆ ‘ਚ ਬਦਲਾਅ ਆ ਸਕਦਾ ਹੈ।
ਤੇਜਜ਼ ਲਖਨਊ ਅਤੇ ਦਿੱਲੀ ਦਾ ਰਸਤਾ ਸਵਾ ਛੇ ਘੰਟਿਆਂ ‘ਚ ਪੂਰਾ ਕਰ ਲਵੇਗੀ। ਇਹ ਲਖਨਊ ‘ਚ ਸਵੇਰੇ 6:10 ਵਜੇ ਚੱਲੇਗੀ ਤੇ ਦੁਪਹਿਰ 12:25 ਵਜੇ ਦਿੱਲੀ ਪਹੁੰਚ ਜਾਵੇਗੀ। ਇਹ ਕਾਨਪੁਰ ਤੇ ਗਾਜ਼ੀਆਬਾਦ ‘ਚ ਰੁਕੇਗੀ। ਟ੍ਰੇਨ ਚਾਰ ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ ਇਸ ਦੇ ਲਈ ਬੁਕਿੰਗ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ।
ਰੇਲਵੇ ਨੇ 2016 ‘ਚ ਤੇਜਸ ਟ੍ਰੇਨ ਦਾ ਐਲਾਨ ਕੀਤਾ ਸੀ ਤੇ 2017 ‘ਚ ਪਹਿਲੀ ਤੇਜਸ ਟ੍ਰੇਨ ਮੁੰਬਈ ਤੋਂ ਗੋਆ ਨੂੰ ਚਲਾਈ ਗਈ ਜੋ ਕਿ 130 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਰਹੀ ਹੈ। ਇਸ ਦੀ ਹਰ ਸੀਟ ‘ਤੇ ਐਲਈਡੀ ਸਕਰੀਨ ਤੇ ਈਅਰਫੋਨ ਦਿੱਤਾ ਗਿਆ ਹੈ।
ਇਸ ਟ੍ਰੇਨ ‘ਚ ਮੈਟਰੋ ਦੀ ਤਰ੍ਹਾਂ ਆਟੋਮੈਟਿਕ ਡੋਰ ਲੱਗੇ ਹਨ ਜੋ ਸਟੇਸ਼ਨ ਆਉਣ ‘ਤੇ ਆਪਣੇ ਆਪ ਖੁੱਲ੍ਹ ਜਾਣਗੇ। ਯਾਰਤੀਆਂ ਦੀ ਸੁਰੱਖਿਆ ਲਈ ਇਸ ‘ਚ ਸੀਸੀਟੀਵੀ ਕੈਮਰੇ ਵੀ ਲੱਗੇ ਹਨ ਤੇ ਆਧੁਨਿਕ ਫਾਇਰ ਅਲਾਰਮ ਵੀ ਲੱਗੇ ਹਨ। ਤੇਜਸ ਟ੍ਰੇਨ ‘ਚ ਬਾਇਓ ਟਾਇਲਟ ਦੇ ਨਾਲ ਸੈਂਸਰ ਟੂਟੀਆਂ ਤੇ ਹੈਂਡ ਡ੍ਰਾਈਰ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਅਗਲੇ ਮਹੀਨੇ ਤੋਂ ਰੇਲ ਪਟਰੀਆਂ 'ਤੇ ਦੌੜੇਗੀ 'ਤੇਜਸ', ਜਾਣੋ ਖਾਸੀਅਤ
ਏਬੀਪੀ ਸਾਂਝਾ
Updated at:
21 Sep 2019 03:31 PM (IST)
ਆਈਆਰਸੀਟੀਸੀ ਦੀ ਤੇਜਸ ਐਕਸਪ੍ਰੈਸ ‘ਚ ਲਖਨਊ ਤੋਂ ਨਵੀਂ ਦਿੱਲੀ ਤਕ ਦੀ ਟਿਕਟ ਦੀ ਕੀਮਤ ਦਾ ਖੁਲਾਸਾ ਕਰਦੇ ਹੋਏ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦਿੱਲੀ ਤੋਂ ਲਖਨਊ ਤਕ ਏਸੀ ਚੇਅਰ ਕਾਰ ਦਾ ਕਿਰਾਇਆ 1280 ਰੁਪਏ ਤੇ ਐਗਜ਼ੀਕਿਊਟੀਵ ਚੇਅਰ ਕਾਰ ਦਾ ਕਿਰਾਇਆ 2450 ਰੁਪਏ ਹੋਵੇਗਾ।
- - - - - - - - - Advertisement - - - - - - - - -