UP Crime News : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਵਿੱਚ ਦੇਰ ਰਾਤ ਇੱਕ ਮੁੱਠਭੇੜ ਦੌਰਾਨ ਯੂਪੀ ਪੁਲਿਸ (UP Police) ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਮੁੰਨਾ ਬਜਰੰਗੀ ਗੈਂਗ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੀਓ ਐਸਟੀਐਫ ਨੇ ਮੀਡੀਆ ਨੂੰ ਦਿੱਤੀ।
ਰਾਜਧਾਨੀ ਲਖਨਊ ਦੇ ਅਲੀਗੰਜ ਥਾਣਾ ਖੇਤਰ 'ਚ ਵੀਰਵਾਰ ਦੇਰ ਰਾਤ STF ਦੀ ਬਦਮਾਸ਼ਾਂ ਨਾਲ ਮੁੱਠਭੇੜ ਹੋਈ ਹੈ। ਮੁੱਠਭੇੜ ਦੌਰਾਨ ਰਵੀ ਯਾਦਵ ਉਰਫ਼ ਦਿਗਵਿਜੇ ਯਾਦਵ ਜ਼ਖ਼ਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਗਾਜ਼ੀਪੁਰ 'ਚ ਰਾਜੇਸ਼ ਮਿਸ਼ਰਾ ਪੱਤਰਕਾਰ ਦੀ ਹੱਤਿਆ ਦਾ ਮੁੱਖ ਦੋਸ਼ੀ ਮੁਕਾਬਲੇ 'ਚ ਜ਼ਖਮੀ ਹੋ ਗਿਆ। ਰਵੀ ਯਾਦਵ ਗਾਜ਼ੀਪੁਰ 'ਚ ਪੱਤਰਕਾਰ ਰਾਜੇਸ਼ ਮਿਸ਼ਰਾ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ। ਲਖਨਊ ਐਸਟੀਐਫ ਦੇ ਸੀਓ ਡੀਕੇ ਸ਼ਾਹੀ ਨੇ ਕਿਹਾ, "ਮੁੱਠਭੇੜ ਵਿੱਚ ਰਵੀ ਯਾਦਵ (ਬਦਨਾਮ ਅਪਰਾਧੀ) ਜ਼ਖ਼ਮੀ ਹੋ ਗਿਆ ਹੈ, ਉਸ ਦੇ 3 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਲੋਕ ਇੱਥੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਆਜ਼ਮਗੜ੍ਹ ਜ਼ਿਲ੍ਹੇ ਦੇ ਰਵੀ ਯਾਦਵ ਉਰਫ਼ ਦਿਗਵਿਜੇ ਯਾਦਵ 'ਤੇ 25 ਹਜ਼ਾਰ ਦਾ ਇਨਾਮ ਹੈ।ਉਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ ਹਨ।
ਮੁਖਤਾਰ ਅੰਸਾਰੀ ਗੈਂਗ ਦੇ ਸੀ ਬਦਮਾਸ਼