ਅਲੀਰਾਜਪੁਰ: ਮੁੱਖ ਮੰਤਰੀ ਸ਼ਿਵਰਾਜ ਸਿੰਘ ਦੇ ਅਲੀਰਾਜਪੁਰ ਦੌਰੇ ਦੌਰਾਨ ਡੀਐਸਪੀ ਮੋਨਿਕਾ ਸਿੰਘ ਆਪਣੀ ਡੇਢ ਸਾਲ ਦੀ ਬੇਟੀ ਨੂੰ ਗੋਡ 'ਚ ਚੁੱਕੀ ਡਿਊਟੀ 'ਤੇ ਤਾਇਨਾਤ ਸੀ। ਮੁੱਖ ਮੰਤਰੀ ਦੀ ਨਜ਼ਰ ਜਦੋਂ ਡੀਐਸਪੀ ਮੋਨਿਕਾ ਤੇ ਉਨ੍ਹਾਂ ਦੀ ਬੇਟੀ 'ਤੇ ਪਈ ਤਾਂ ਉਹ ਉਨ੍ਹਾਂ ਕੋਲ ਪਹੁੰਚੇ ਤੇ ਉਨ੍ਹਾਂ ਦੇ ਜਜ਼ਬੇ ਦੀ ਤਾਰੀਫ਼ ਕੀਤੀ।


ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਦੇ ਕੰਮ ਨੂੰ ਸਲਾਉਂਦਿਆਂ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ। ਉਨ੍ਹਾਂ ਲਿਖਿਆ ਆਪਣੇ ਕੰਮ ਪ੍ਰਤੀ ਉਨ੍ਹਾਂ ਦਾ ਇਹ ਸਮਰਪਣ ਸ਼ਲਾਘਾਯੋਗ ਹੈ। ਮੱਧ ਪ੍ਰਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।


ਚੋਣ ਪ੍ਰਚਾਰ ਲਈ ਪਹੁੰਚੇ ਸਨ ਸ਼ਿਵਰਾਜ


ਦਰਅਸਲ ਜੋਬਟ ਵਿਧਾਨਸਭਾ ਖੇਤਰ 'ਚ ਉਪ ਚੋਣ ਹੋਣੀ ਹੈ। ਜਿਸ ਨੂੰ ਲੈਕੇ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਹੈਲੀਪੈਡ 'ਤੇ ਸੀਐਮ ਦਾ ਹੈਲੀਕੌਪਟਰ ਉੱਤਰਿਆ ਸੀ ਉੱਥੇ ਡੀਐਸਪੀ ਮੋਨਿਕਾ ਸਿੰਘ ਦੀ ਡਿਊਟੀ ਲੱਗੀ ਸੀ। ਬੱਚੀ ਨੂੰ ਘਰ ਕੋਈ ਦੇਖਣ ਵਾਲਾ ਨਹੀਂ ਸੀ ਜਿਸ ਕਾਰਨ ਉਹ ਬੇਟੀ ਨੂੰ ਗੋਦ 'ਚ ਲੈਕੇ ਡਿਊਟੀ ਕਰ ਰਹੀ ਸੀ।






ਜਦੋਂ ਸ਼ਿਵਰਾਜ ਸਿੰਘ ਨੇ ਤਾਇਨਾਤ ਡੀਐਸਪੀ ਨੂੰ ਬੇਟੀ ਨਾਲ ਦੇਖਿਆ ਤਾਂ ਉਹ ਖੁਦ ਨੂੰ ਉਨ੍ਹਾਂ ਕੋਲ ਜਾਣ ਤੋਂ ਰੋਕ ਨਹੀਂ ਸਕੇ। ਸ਼ਿਵਰਾਜ ਸਿੰਘ ਡੀਐਸਪੀ ਦੇ ਕੋਲ ਪਹੁੰਚੇ ਤੇ ਬੇਟੀ ਨੂੰ ਪਿਆਰ ਕਰਕੇ ਦੋਵਾਂ ਨਾਲ ਤਸਵੀਰ ਖਿਚਵਾਈ। ਸੀਐਮ ਨੇ ਮੋਨਿਕਾ ਦੇ ਜਜ਼ਬੇ ਨੂੰ ਸਰਾਹਿਆ ਤੇ ਉਨ੍ਹਾਂ ਦੀ ਬੇਹੱਦ ਤਾਰੀਫ ਕੀਤੀ।