ਨਵੀਂ ਦਿੱਲੀ: ਦੇਸ਼ ਭਰ ਵਿੱਚ ਆਵਾਜਾਈ ਸੁਰੱਖਿਆ ਲਈ ਅੱਜ ਤੋਂ ਮੋਟਰ ਵਹੀਕਲ ਸੋਧ ਐਕਟ 2019 ਲਾਗੂ ਹੋ ਗਿਆ ਹੈ। ਅੱਜ ਤੋਂ 63 ਨਵੇਂ ਟ੍ਰੈਫਿਕ ਨਿਯਮ ਲਾਗੂ ਹੋਏ ਹਨ। ਹੁਣ ਟ੍ਰੈਫਿਕ ਨਿਯਮ ਤੋੜਨ ਵਾਲੇ ਨੂੰ ਮੋਟੇ ਜ਼ੁਰਮਾਨੇ ਦਾ ਨਾਲ-ਨਾਲ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਨਵੇਂ ਨਿਯਮਾਂ ਮੁਤਾਬਕ ਜ਼ੁਰਮਾਨੇ ਦੀ ਰਕਮ 10 ਗੁਣਾ ਵਧਾ ਦਿੱਤੀ ਗਈ ਹੈ।
ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੀਆਂ ਮੱਧ ਪ੍ਰਦੇਸ਼ ਤੇ ਰਾਜਸਥਾਨ ਸਰਕਾਰਾਂ ਤੋਂ ਇਲਾਵਾ ਪੱਛਮੀ ਬੰਗਾਲ ਦੀ ਤ੍ਰਿਣਮੂਲ ਸਰਕਾਰ ਨੇ ਬਾਗੀ ਤੇਵਰ ਵਿਖਾਉਂਦਿਆਂ ਨਵੇਂ ਨਿਯਮ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤਿੰਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਕਿਹਾ ਹੈ ਕਿ ਜ਼ੁਰਮਾਨਾ ਬਹੁਤ ਜ਼ਿਆਦਾ ਹੈ। ਇਸ ਲਈ ਨਵਾਂ ਕਾਨੂੰਨ ਲਾਗੂ ਨਹੀਂ ਕੀਤਾ ਜਾਵੇਗਾ।
ਦਰਅਸਲ ਮੋਦੀ ਸਰਕਾਰ ਇੱਕ ਦੇਸ਼ ਇੱਕ ਕਾਨੂੰਨ ਤਹਿਤ ਕੰਮ ਕਰ ਰਹੀ ਹੈ। ਇਸ ਲਈ ਪੁਰਾਣੇ ਕਾਨੂੰਨਾਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪੂਰੇ ਦੇਸ਼ ਵਿੱਚ ਇੱਕੋ ਜਿਹੇ ਆਵਾਜਾਈ ਨਿਯਮ ਲਾਗੂ ਕੀਤੇ ਗਏ ਹਨ ਪਰ ਤਿੰਨ ਸੂਬਿਆਂ ਦੇ ਰੁਖ ਕਾਰਨ ਮੋਦੀ ਸਰਕਾਰ ਦੀ ਇਹ ਕਾਮਨਾ ਪੂਰੀ ਨਹੀਂ ਹੁੰਦੀ ਦਿੱਸਦੀ।
ਤਿੰਨ ਸੂਬੇ ਹੋਏ ਮੋਦੀ ਸਰਕਾਰ ਤੋਂ ਬਾਗੀ, ਟ੍ਰੈਫਿਕ ਕਾਨੂੰਨ ਲਾਗੂ ਕਰਨ ਤੋਂ ਇਨਕਾਰ
ਏਬੀਪੀ ਸਾਂਝਾ Updated at: 01 Sep 2019 03:36 PM (IST)