Maharashtra News: ਮਹਾਰਾਸ਼ਟਰ ਦੇ ਇੰਦਾਪੁਰ ਤਾਲੁਕ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇਕ ਕਿਸ਼ਤੀ ਕਰਮਾਲਾ ਤਾਲੁਕਾ ਦੇ ਕੁਗਾਂਵ ਤੋਂ ਇੰਦਾਪੁਰ ਤਾਲੁਕਾ ਦੇ ਕਲਸ਼ੀ ਜਾ ਰਹੀ ਸੀ। ਇਸ ਦੌਰਾਨ ਤੇਜ਼ ਹਵਾ ਕਾਰਨ ਇਹ ਕਿਸ਼ਤੀ ਭੀਮਾ ਨਦੀ ਵਿੱਚ ਡੁੱਬ ਗਈ। ਇਸ ਕਿਸ਼ਤੀ ਵਿੱਚ ਸੱਤ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਤੈਰ ਕੇ ਪਾਣੀ ਵਿੱਚੋਂ ਬਾਹਰ ਨਿਕਲ ਗਿਆ। ਬਾਕੀ ਛੇ ਲੋਕਾਂ ਦੀ ਭਾਲ ਜਾਰੀ ਹੈ। ਅਚਾਨਕ ਆਏ ਤੂਫ਼ਾਨ ਅਤੇ ਤੇਜ਼ ਮੀਂਹ ਕਾਰਨ ਆਈਆਂ ਤੇਜ਼ ਲਹਿਰਾਂ ਕਾਰਨ ਕਿਸ਼ਤੀ ਪਲਟ ਗਈ ਸੀ।


ਅਜੇ ਤੱਕ ਇਨ੍ਹਾਂ ਛੇ ਵਿਅਕਤੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਤਲਾਸ਼ੀ ਮੁਹਿੰਮ 'ਚ ਰੁਕਾਵਟ ਆਉਣ ਕਾਰਨ ਰਾਤ ਕਰੀਬ 9 ਵਜੇ ਤਲਾਸ਼ੀ ਮੁਹਿੰਮ ਰੋਕ ਦਿੱਤੀ ਗਈ ਸੀ। ਹੁਣ ਅੱਜ ਸਵੇਰੇ 7 ਵਜੇ ਤੋਂ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਹੋ ਗਈ ਹੈ। ਜਲਦੀ ਹੀ ਐੱਨ.ਡੀ.ਆਰ.ਐੱਫ. ਦੀ ਟੀਮ ਵੀ ਕਲਸ਼ੀ ਪਿੰਡ ਦੀ ਭੀਮਾ ਨਦੀ ਦੀ ਤਲਹਟੀ 'ਤੇ ਪਹੁੰਚ ਜਾਵੇਗੀ ਅਤੇ ਉਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉੱਥੇ ਹੀ ਮੌਕੇ ਤੋਂ ਤਲਾਸ਼ੀ ਮੁਹਿੰਮ ਦਾ ਵੀਡੀਓ ਵੀ ਸਾਹਮਣੇ ਆਇਆ ਹੈ।






ਪੁਣੇ ਪੁਲਿਸ ਨੇ ਕਿਹਾ, "ਐਨਡੀਆਰਐਫ, ਐਸਡੀਆਰਐਫ, ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੂੰ ਖੋਜ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ।" ਹਾਦਸੇ ਦੇ ਸਮੇਂ ਕਿਸ਼ਤੀ ਵਿੱਚ ਚਾਰ ਪੁਰਸ਼, ਦੋ ਔਰਤਾਂ ਅਤੇ ਦੋ ਛੋਟੀਆਂ ਬੱਚੀਆਂ ਸਮੇਤ ਕੁੱਲ 8 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ ਸਹਾਇਕ ਥਾਣੇਦਾਰ ਰਾਹੁਲ ਡੋਂਗਰੇ ਪਾਣੀ ਵਿੱਚ ਛਾਲ ਮਾਰ ਕੇ ਤੈਰ ਕੇ ਸੁਰੱਖਿਅਤ ਬਾਹਰ ਆ ਗਿਆ। ਅਧਿਕਾਰੀਆਂ ਨੇ ਬੁੱਧਵਾਰ (22 ਮਈ) ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਪੂਰੇ ਸ਼ਹਿਰ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਾਅਦ ਵਾਪਰੀ।


ਇਹ ਵੀ ਪੜ੍ਹੋ: Pune Porsche Accident: ਇੱਕ ਰਾਤ 'ਚ ਅਮੀਰ ਪਿਓ ਦੇ ਪੁੱਤ ਨੇ ਪੀਤੀ 48 ਹਜ਼ਾਰ ਦੀ ਸ਼ਰਾਬ! ਜਾਣੋ ਕੀ ਹੈ ਪੁਣੇ ਹਾਦਸੇ ਦਾ ਅਸਲ ਸੱਚ?