ਨਵੀਂ ਦਿੱਲੀ: ਮਹਾਰਾਸ਼ਟਰ 'ਚ ਕੋਰੋਨਾ ਵੈਕਸੀਨ ਅਭਿਆਨ 'ਤੇ 18 ਜਨਵਰੀ ਤਕ ਰੋਕ ਲਾ ਦਿੱਤੀ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਕੋਵਿਨ (CoWin) ਐਪਲੀਕੇਸ਼ਨ 'ਚ ਆਈਆਂ ਤਕਨੀਕੀ ਦਿੱਕਤਾਂ ਦੇ ਚੱਲਦਿਆਂ ਪੂਰੇ ਮਹਾਰਾਸ਼ਟਰ 'ਚ ਟੀਕਾਕਰਨ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ।
ਮੁੰਬਈ 'ਚ ਅੱਜ ਕੋਰੋਨਾ ਵੈਕਸਨੇਸ਼ਨ ਅਭਿਆਨ ਦੇ ਪਹਿਲੇ ਦਿਨ ਤਕਨੀਕੀ ਖਰਾਬੀ ਦੇ ਚੱਲਦਿਆਂ 4000 ਲੋਕਾਂ ਦੇ ਟੀਕਾਕਰਨ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਸਰਕਾਰ ਦਾ ਕਹਿਣਾ ਹੈ ਕਿ ਆਫਲਾਈਨ ਮਾਧਿਅਮ ਜ਼ਰੀਏ ਵੈਕਸੀਨੇਸ਼ਨ ਦਾ ਕੰਮ ਨਹੀਂ ਕੀਤਾ ਜਾਵੇਗਾ।
ਓੜੀਸਾ 'ਚ ਇਕ ਦਿਨ ਦੀ ਰੋਕ
ਪਹਿਲੇ ਦਿਨ ਦੀ ਵੈਕਸੀਨੇਸ਼ਨ ਤੋਂ ਬਾਅਦ ਓੜੀਸਾ ਸਰਕਾਰ ਨੇ ਕਿਹਾ ਕਿ ਐਤਵਾਰ ਸੂਬੇ 'ਚ ਕਿਸੇ ਨੂੰ ਵੀ ਵੈਕਸੀਨ ਨਹੀਂ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਉਹ ਵੈਕਸੀਨ ਲੈਣ ਵਾਲਿਆਂ ਦੀ ਹਾਲਤ 'ਤੇ ਇਕ ਦਿਨ ਨਜ਼ਰ ਰੱਖਣਗੇ। ਸਿਹਤ ਤੇ ਪਰਿਵਾਰ ਕਲਿਆਣ ਵਿਭਾਗ 'ਚ ਵਾਧੂ ਮੁੱਖ ਸਕੱਤਰ ਪੀਕੇ ਮੋਹਪਾਤਰਾ ਨੇ ਜਾਣਕਾਰੀ ਦਿੱਤੀ।
ਦੇਸ਼ 'ਚ ਕਿੰਨੇ ਲੋਕਾਂ ਨੂੰ ਲੱਗਾ ਟੀਕਾ
ਦੇਸ਼ 'ਚ ਪਹਿਲੇ ਦਿਨ ਅੱਜ ਇਕ ਲੱਖ, 91 ਹਜ਼ਾਰ, 181 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਗਿਆ। ਇਸ ਲਈ ਦੇਸ਼ਭਰ 'ਚ 3351 ਵੈਕਸੀਨੇਸ਼ਨ ਸੈਂਟਰ ਬਣਾਏ ਗਏ ਸਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅਜੇ ਤਕ ਵੈਕਸੀਨ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ