Viral Video: ਮਹਾਰਾਸ਼ਟਰ ਮੰਤਰਾਲੇ ਵਿੱਚ ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਨਰਹਰੀ ਝੀਰਵਾਲ ਛੱਤ ਤੋਂ ਛਾਲ ਮਾਰ ਦਿੱਤੀ। ਪਰ ਸੁਰੱਖਿਆ ਦੇ ਇੰਤਜ਼ਾਮ ਕਰ ਲਏ ਗਏ ਸੀ ਅਤੇ ਜਦੋਂ ਉਨ੍ਹਾਂ ਨੇ ਛਾਲ ਮਾਰੀ ਤਾਂ ਉਹ ਸੁਰੱਖਿਆ ਜਾਲ ਵਿੱਚ ਫਸ ਗਏ। ਧਨਗਰ ਭਾਈਚਾਰੇ ਨੂੰ ਐਸਟੀ ਕੋਟੇ ਤਹਿਤ ਰਾਖਵਾਂਕਰਨ ਦੇਣ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ (Jumped from the third floor of the Ministry)। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ ਹਨ, ਇਸ ਲਈ ਗੁੱਸੇ ਵਿੱਚ ਉਨ੍ਹਾਂ ਨੇ ਮੰਤਰਾਲੇ ਤੋਂ ਛਾਲ ਮਾਰ ਦਿੱਤੀ।


ਹੋਰ ਪੜ੍ਹੋ : CISF ਦੇ ਡਾਇਰੈਕਟਰ ਜਨਰਲ ਰਾਜਵਿੰਦਰ ਸਿੰਘ ਭੱਟੀ ਕਿੰਨੇ ਪੜ੍ਹੇ ਲਿਖੇ? ਇੱਥੇ ਜਾਣੋ ਪੂਰੀ ਡਿਟੇਲ


 



ਪਿਛਲੇ ਕੁੱਝ ਦਿਨਾਂ ਤੋਂ ਆਦਿਵਾਸੀ ਵਿਧਾਇਕ ਨਾਰਾਜ਼ ਚੱਲ ਰਹੇ 


ਮਹਾਰਾਸ਼ਟਰ 'ਚ ਪਿਛਲੇ ਚਾਰ ਦਿਨਾਂ ਤੋਂ ਆਦਿਵਾਸੀ ਵਿਧਾਇਕ ਨਾਰਾਜ਼ ਦਿਖਾਈ ਦੇ ਰਹੇ ਹਨ। ਅੱਜ ਯਾਨੀਕਿ 4 ਅਕਤੂਬਰ ਨੂੰ ਕੈਬਨਿਟ ਦਿਵਸ ਹੈ ਅਤੇ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਿਲਣਾ ਸੀ, ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਅੱਜ ਮੁੱਖ ਮੰਤਰੀ ਨੂੰ ਨਹੀਂ ਮਿਲ ਸਕੇ। ਅਜਿਹੇ 'ਚ ਨਾਰਾਜ਼ ਵਿਧਾਇਕ ਨੇ ਆਪਣੀ ਹੀ ਸਰਕਾਰ ਦੇ ਵਿਰੋਧ 'ਚ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।


CM ਵੱਲੋਂ ਨਹੀਂ ਦਿੱਤਾ ਜਾ ਰਿਹਾ ਸੀ ਮਿਲਣ ਦੇ ਲਈ ਸਮਾਂ


ਦੱਸਿਆ ਜਾ ਰਿਹਾ ਹੈ ਕਿ ਨਰਹਰੀ ਝੀਰਵਾਲ ਦੋ ਦਿਨ ਪਹਿਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਸਨ, ਪਰ ਉਹ ਉੱਥੇ ਵੀ ਉਨ੍ਹਾਂ ਨੂੰ ਨਹੀਂ ਮਿਲ ਸਕੇ। ਇਸ ਤੋਂ ਬਾਅਦ ਅੱਜ ਉਹ ਮੁੜ ਮੰਤਰਾਲੇ ਪੁੱਜੇ, ਜਿੱਥੇ ਉਹ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰ ਸਕੇ। ਇਸੇ ਗੁੱਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਰਹਰੀ ਝੀਰਵਾਲ ਤੋਂ ਬਾਅਦ ਕੁਝ ਹੋਰ ਆਦਿਵਾਸੀ ਵਿਧਾਇਕਾਂ ਨੇ ਵੀ ਛਾਲ ਮਾਰ ਦਿੱਤੀ।


ਹਾਲਾਂਕਿ, ਹੇਠਾ ਸੁਰੱਖਿਆ ਜਾਲੀ ਹੋਣ ਕਰਕੇ ਸਾਰੇ ਨੇਤਾਵਾਂ ਨੂੰ ਬਚਾ ਲਿਆ ਗਿਆ। ਸਾਰੇ ਆਗੂਆਂ ਨੇ ਜਾਲੀ ’ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਨੇ ਸਾਰਿਆਂ ਨੂੰ ਜਾਲ ਤੋਂ ਕੱਢ ਲਿਆ ਗਿਆ ਹੈ।



ਸ਼ਿਵ ਸੈਨਾ UBT ਸੰਸਦ ਪ੍ਰਿਅੰਕਾ ਚਤੁਰਵੇਦੀ ਦਾ ਜਵਾਬੀ ਹਮਲਾ


ਉਹ ਮਰਾਠਾ ਅਤੇ ਓਬੀਸੀ ਨੂੰ ਆਪਸ ਵਿੱਚ ਲੜਾ ਕੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਉਸੇ ਦਾ ਨਤੀਜਾ ਹੈ। ਜੇਕਰ ਮਹਾਰਾਸ਼ਟਰ ਵਿੱਚ ਨੇਤਾਵਾਂ ਦੀ ਇਹ ਹਾਲਤ ਹੈ ਤਾਂ ਆਮ ਲੋਕਾਂ ਦੀ ਹਾਲਤ ਕੀ ਹੋਵੇਗੀ?


ਹੋਰ ਪੜ੍ਹੋ : ਬੱਲੇ-ਬੱਲੇ! ਇਲੈਕਟ੍ਰਿਕ ਸਕੂਟਰਾਂ 'ਤੇ ਘੱਟ ਗਏ ਦਾਮ, ਨਵਰਾਤਰੀ ਆਫਰ 'ਚ ਇਹ EV 25 ਹਜ਼ਾਰ ਰੁਪਏ ਸਸਤੇ 'ਚ ਮਿਲ ਰਿਹਾ