ਮੁੰਬਈ : ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਪਾਰਟੀ ਦੇ 34 ਵਿਧਾਇਕਾਂ ਅਤੇ 7 ਆਜ਼ਾਦ ਉਮੀਦਵਾਰਾਂ ਦੇ ਨਾਲ ਸੂਰਤ ਤੋਂ ਗੁਹਾਟੀ ਲਈ ਰਵਾਨਾ ਹੋ ਗਏ ਹਨ। ਇਹ ਵਿਧਾਇਕ ਅਗਲੇ ਕੁਝ ਦਿਨਾਂ ਤੱਕ ਇੱਥੇ ਰਹਿਣਗੇ।
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ਼ਿਵ ਸੈਨਾ ਵਿਧਾਇਕ ਨਿਤਿਨ ਦੇਸ਼ਮੁਖ ਨੂੰ ਬੰਧਕ ਬਣਾਏ ਜਾਣ ਦਾ ਦੋਸ਼ ਲਗਾਇਆ ਹੈ। ਬੀਜੇਪੀ ਨੇ ਸੂਰਤ ਵਿੱਚ ਨਿਤਿਨ ਦੇਸ਼ਮੁਖ ਨੂੰ ਬੰਧਕ ਬਣਾ ਲਿਆ ਹੈ। ਸੰਜੇ ਰਾਉਤ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਜਦੋਂ ਨਿਤਿਨ ਦੇਸ਼ਮੁਖ ਨੇ ਖੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਜਰਾਤ ਪੁਲਿਸ ਅਤੇ ਗੁੰਡਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ਼ਿਵ ਸੈਨਾ ਵਿਧਾਇਕ ਨਿਤਿਨ ਦੇਸ਼ਮੁਖ ਨੂੰ ਬੰਧਕ ਬਣਾਏ ਜਾਣ ਦਾ ਦੋਸ਼ ਲਗਾਇਆ ਹੈ। ਬੀਜੇਪੀ ਨੇ ਸੂਰਤ ਵਿੱਚ ਨਿਤਿਨ ਦੇਸ਼ਮੁਖ ਨੂੰ ਬੰਧਕ ਬਣਾ ਲਿਆ ਹੈ। ਸੰਜੇ ਰਾਉਤ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਜਦੋਂ ਨਿਤਿਨ ਦੇਸ਼ਮੁਖ ਨੇ ਖੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਜਰਾਤ ਪੁਲਿਸ ਅਤੇ ਗੁੰਡਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਓਧਰ ਇਸ ਸਿਆਸੀ ਉਥਲ-ਪੁਥਲ ਦੇ ਵਿਚਕਾਰ ਸ਼ਿਵ ਸੈਨਾ ਨੇ ਫੈਸਲਾ ਕੀਤਾ ਹੈ ਕਿ ਬਾਕੀ ਵਿਧਾਇਕਾਂ ਨੂੰ ਵਰਲੀ ਦੇ ਇੱਕ ਹੋਟਲ ਵਿੱਚ ਸ਼ਿਫਟ ਕੀਤਾ ਜਾਵੇਗਾ। ਸ਼ਿਵ ਸੈਨਾ ਨੂੰ MLA ਦੇ ਖਰੀਦ ਫਰੋਖਤ ਦਾ ਡਰ ਹੈ। ਏਕਨਾਥ ਸ਼ਿੰਦੇ ਕੈਂਪ ਦਾ ਵੱਡਾ ਦਾਅਵਾ ਹੈ ਕਿ ਸਾਨੂੰ 40 ਵਿਧਾਇਕਾਂ ਦਾ ਸਮਰਥਨ ਮਿਲ ਰਿਹਾ ਹੈ। ਅਸੀਂ ਅਸਲੀ ਸ਼ਿਵ ਸੈਨਾ ਹਾਂ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਸੂਰਤ ਤੋਂ ਗੁਹਾਟੀ ਸ਼ਿਫਟ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਓਧਰ ਮੰਗਲਵਾਰ ਸਵੇਰ ਤੋਂ ਹੀ ਗੁਜਰਾਤ-ਮਹਾਰਾਸ਼ਟਰ ਸਰਹੱਦ 'ਤੇ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ ਹੈ ਪਰ ਭਾਜਪਾ ਨੂੰ ਡਰ ਹੈ ਕਿ ਜੇਕਰ ਸ਼ਿਵ ਸੈਨਾ ਦੇ ਬਾਗੀਆਂ ਨੂੰ ਕੁਝ ਦਿਨ ਹੋਰ ਸੂਰਤ 'ਚ ਰੱਖਿਆ ਗਿਆ ਤਾਂ ਸ਼ਿਵ ਸੈਨਿਕ ਇੱਥੇ ਪਹੁੰਚ ਸਕਦੇ ਹਨ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਸ਼ਿਵ ਸੈਨਾ ਨੇ ਏਕਨਾਥ ਸ਼ਿੰਦੇ ਖਿਲਾਫ ਕਾਰਵਾਈ ਕੀਤੀ ਹੈ। ਸ਼ਿੰਦੇ ਨੂੰ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਜੇ ਚੌਧਰੀ ਵਿਧਾਇਕ ਦਲ ਦੇ ਨੇਤਾ ਬਣ ਗਏ ਹਨ।
ਸ਼ਿੰਦੇ ਨੇ ਕਿਹਾ ਕਿ ਅਸੀਂ ਸੱਤਾ ਲਈ ਧੋਖਾ ਨਹੀਂ ਦੇ ਸਕਦੇ, ਅਸੀਂ ਬਾਲਾ ਸਾਹਿਬ ਦੇ ਸੱਚੇ ਸ਼ਿਵ ਸੈਨਿਕ ਹਾਂ। ਇਸ ਦੌਰਾਨ ਰਾਜ ਦੇ ਇੱਕ ਸੀਨੀਅਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜ ਵਿੱਚ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਦੀ ਖੋਜ ਕਰ ਰਹੀ ਹੈ। ਠਾਕਰੇ ਨੇ ਸੋਮਵਾਰ ਰਾਤ ਨੂੰ ਐਮਐਲਸੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਿਆਨ ਦਿੱਤਾ ਸੀ ਕਿ "ਗੱਦਾਰਾਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ" ਅਤੇ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਅਗਲੀ ਸਵੇਰ ਉਨ੍ਹਾਂ ਦੇ ਸ਼ਾਸਨ ਵਿੱਚ ਕੀ ਹੋਵੇਗਾ।