ਨਵੀਂ ਦਿੱਲੀ: ਦਿੱਲੀ ਤੋਂ ਢਾਕਾ ਉਡਾਣ ਭਰਨ ਵਾਲੇ ਇੰਡੀਗੋ ਜਹਾਜ਼ ਦੇ ਹੇਠ ਹਵਾਈ ਕੰਪਨੀ ਗੋ ਫਸਟ ਦੀ ਕਾਰ ਆ ਗਈ। ਇਹ ਕਾਰ ਪਹੀਏ ਨਾਲ ਟਕਰਾਉਣ ਤੋਂ ਮਸਾਂ ਹੀ ਬਚੀ। ਭਾਰਤੀ ਹਵਾਈ ਕੰਪਨੀਆਂ ਅਜਿਹੇ ਕਾਰਿਆਂ ਕਰਕੇ ਕਾਫੀ ਚਰਚਾ ਵਿੱਚ ਹਨ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਪਹਿਲਾਂ ਹੀ ਕਈ ਕੰਪਨੀਆਂ ਉੱਪਰ ਸ਼ਿਕੰਜਾ ਕੱਸਿਆ ਹੈ।
ਦੱਸ ਦਈਏ ਕਿ ਅੱਜ ਦਿੱਲੀ ਹਵਾਈ ਅੱਡੇ 'ਤੇ ‘ਇੰਡੀਗੋ’ ਦੇ ਏ320ਨਿਓ ਜਹਾਜ਼ ਹੇਠ ਏਅਰਲਾਈਨ ‘ਗੋ ਫਸਟ’ ਦੀ ਕਾਰ ਆ ਗਈ ਪਰ ਜਹਾਜ਼ ਦਾ ਅਗਲਾ ਪਹੀਆ ਉਸ ਨਾਲ ਟਕਰਾਉਣ ਤੋਂ ਬਚ ਗਿਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਮਾਮਲੇ ਦੀ ਜਾਂਚ ਕਰੇਗਾ। ਜਹਾਜ਼ ਅੱਜ ਸਵੇਰੇ ਢਾਕਾ (ਬੰਗਲਾਦੇਸ਼) ਲਈ ਰਵਾਨਾ ਹੋਣ ਵਾਲਾ ਸੀ, ਜਦੋਂ ਏਅਰਲਾਈਨ 'ਗੋ ਫਸਟ' ਦੀ ਕਾਰ ਉਸ ਹੇਠ ਆ ਗਈ।