ਨਵੀਂ ਦਿੱਲੀ: ਮੰਗਲਵਾਰ ਨੂੰ ਕਈ ਵੱਡੇ ਮੀਡੀਆ ਸੰਗਠਨਾਂ ਦੀਆਂ ਵੈੱਬਸਾਇਟਸ਼ ਦੁਨਿਆ ਭਰ ਵਿੱਚ ਸਲੋਅ ਹੋ ਗਈਆਂ।ਇਸ ਵਿੱਚ Financial Times, CNN, ਅਤੇ Bloomberg ਨਿਊਜ਼ ਆਦਿ ਸ਼ਾਮਲ ਹੈ।
ਕਤਰ-ਅਧਾਰਤ Al Jazeera ਮੀਡੀਆ ਨੈਟਵਰਕ ਵੀ ਇਸ ਨਾਲ ਪ੍ਰਭਾਵਤ ਹੋਇਆ।France’s Le Monde ਅਖਬਾਰ ਨੇ ਐਰਰ ਮੈਸੇਜ 10GMT ਤੇ ਦਿਖਾਉਣਾ ਸ਼ੁਰੂ ਕੀਤਾ ਸੀ।
ਵੱਖਰੇ ਤੌਰ 'ਤੇ, ਐਮਾਜ਼ੋਨ ਡਾਟ ਕਾਮ ਦੀ ਰਿਟੇਲ ਵੈਬਸਾਈਟ ਨੂੰ ਵੀ ਆਉਟੇਜ ਦਾ ਸਾਹਮਣਾ ਕਰਨਾ ਪਿਆ।ਐਮਾਜ਼ਾਨ ਤੁਰੰਤ ਕੌਮੈਂਟ ਕਰਨ ਲਈ ਉਪਲਬਧ ਨਹੀਂ ਸੀ।
ਬ੍ਰਿਟੇਨ ਦੇ Guardian ਅਖਬਾਰ ਨੇ ਕਿਹਾ ਕਿ ਉਸਦੀ ਵੈੱਬਸਾਈਟ ਅਤੇ ਐਪ ਪ੍ਰਭਾਵਤ ਹੋਏ ਹਨ। ਕੁਝ ਹੋਰ ਬ੍ਰਿਟਿਸ਼ ਨਿਊਜ਼ ਮੀਡੀਆ ਦੀਆਂ ਸਾਈਟਾਂ ਵੀ ਤੁਰੰਤ ਲੋਡ ਨਹੀਂ ਹੋ ਰਹੀਆਂ ਸਨ। ਯੂਕੇ ਸਰਕਾਰ ਦੀ ਮੁੱਖ ਵੈਬਸਾਈਟ ਵੀ ਉਪਲਬਧ ਨਹੀਂ ਸੀ।
ਬੀਬੀਸੀ ਅਤੇ 'ਦ ਨਿਊ ਯਾਰਕ ਟਾਈਮਜ਼ ਅਸਥਾਈ ਤੌਰ 'ਤੇ ਪਹੁੰਚ ਤੋਂ ਬਾਹਰ ਸੀ, ਪਰ ਬਾਅਦ ਵਿਚ ਇਹ ਠੀਕ ਹੋ ਗਈਆਂ ਸੀ।