ਮੁੰਬਈ: ਮਹਾਰਾਸ਼ਟਰ ਸਰਕਾਰ (Maharashtra Government) ਨੇ ਬੁੱਧਵਾਰ ਨੂੰ ''ਕੋਰੋਨਾ ਮੁਕਤ ਗਾਓਂ'' (Corona Mukt Gaon) ਮੁਕਾਬਲੇ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਪਿੰਡਵਾਸੀਆਂ ਨੂੰ ਪੇਂਡੂ ਖੇਤਰਾਂ ਵਿਚ ਕੋਵਿਡ -19 (Covid-19) ਦੇ ਫੈਲਣ ਨੂੰ ਰੋਕਣ ਲਈ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਹੈ।


ਮੁੱਖ ਮੰਤਰੀ ਉਧਵ ਠਾਕਰੇ (Uddhav Thackeray) ਨੇ ਹਾਲ ਹੀ ਵਿੱਚ ਇਸ ਲਾਗ ਦੇ ਫੈਲਣ ਨੂੰ ਰੋਕਣ ਲਈ ਕੁਝ ਪਿੰਡਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ “ਮੇਰਾ ਗਾਓਂ ਕੋਰੋਨਾ ਮੁਕਤ” ਪਹਿਲਕਦਮੀ ਦਾ ਐਲਾਨ ਕੀਤਾ। ਸੂਬੇ ਦੇ ਪੇਂਡੂ ਵਿਕਾਸ ਮੰਤਰੀ ਹਸਨ ਮੁਸ਼ਰੀਫ ਨੇ ਇੱਕ ਬਿਆਨ ਵਿੱਚ ਕਿਹਾ ਕਿ “ਕੋਰੋਨਾ ਮੁਕਤ ਗਾਓਂ” ਮੁਕਾਬਲਾ ਮੁੱਖ ਮੰਤਰੀ ਵੱਲੋਂ ਐਲਾਨੀ ਗਈ ਪਹਿਲ ਦਾ ਹਿੱਸਾ ਹੈ।


ਚੰਗੇ ਕੰਮ ਕਰਨ ਵਾਲੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ ਜਾਣਗੇ ਇਨਾਮ


ਇਸ ਮੁਕਾਬਲੇ ਦੇ ਤਹਿਤ ਤਿੰਨ ਮਾਲ ਪੰਚਾਇਤਾਂ ਨੂੰ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਨੇ ਹਰ ਮਾਲੀਆ ਵਿਭਾਗ ਵਿਚ ਕੋਵਿਡ -19 ਨਾਲ ਨਜਿੱਠਣ ਲਈ ਚੰਗਾ ਕੰਮ ਕੀਤਾ। ਮੰਤਰੀ ਨੇ ਦੱਸਿਆ ਕਿ ਪਹਿਲੇ ਇਨਾਮ ਤਹਿਤ 50 ਲੱਖ ਰੁਪਏ, ਦੂਜੇ ਜੇਤੂ ਨੂੰ 25 ਲੱਖ ਰੁਪਏ ਅਤੇ ਤੀਜੇ ਜੇਤੂ ਨੂੰ 15 ਲੱਖ ਰੁਪਏ ਦਿੱਤੇ ਜਾਣਗੇ।


ਉਨ੍ਹਾਂ ਕਿਹਾ ਕਿ ਸੂਬੇ ਵਿੱਚ ਛੇ ਮਾਲੀਆ ਚੱਕਰ ਹਨ, ਇਸ ਲਈ ਕੁੱਲ 18 ਪੁਰਸਕਾਰ ਹੋਣਗੇ। ਇਨਾਮ ਦੀ ਕੁੱਲ ਰਕਮ 5.4 ਕਰੋੜ ਰੁਪਏ ਹੈ। ਮੰਤਰੀ ਨੇ ਕਿਹਾ ਕਿ ਮੁਕਾਬਲਾ ਜਿੱਤਣ ਵਾਲੇ ਪਿੰਡਾਂ ਨੂੰ ਇਨਾਮੀ ਰਾਸ਼ੀ ਦੇ ਬਰਾਬਰ ਵਾਧੂ ਰਕਮ ਪ੍ਰੋਤਸਾਹਨ ਵਜੋਂ ਦਿੱਤੀ ਜਾਵੇਗੀ ਅਤੇ ਇਸ ਦੀ ਵਰਤੋਂ ਇਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ।


ਪਿੰਡਾਂ ਦੀ 22 ਮਾਪਦੰਡਾਂ 'ਤੇ ਜਾਂਚ ਕੀਤੀ ਜਾਵੇਗੀ


ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪਿੰਡਾਂ ਦੀ 22 ਮਾਪਦੰਡਾਂ ’ਤੇ ਪਰਖ ਕੀਤੀ ਜਾਵੇਗੀ। ਇਸ ਦਾ ਫੈਸਲਾ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ। ਠਾਕਰੇ ਨੇ ਐਤਵਾਰ ਨੂੰ ਇੱਕ ਵਰਚੁਅਲ ਭਾਸ਼ਣ ਵਿਚ ਮਹਾਰਾਸ਼ਟਰ ਦੇ ਸਭ ਤੋਂ ਛੋਟੇ ਸਰਪੰਚ ਰਿਤੂਰਾਜ ਦੇਸ਼ਮੁਖ (21) ਅਤੇ ਉਸ ਦੇ ਕਰਮਚਾਰੀਆਂ ਦੀ ਸੋਲਾਪੁਰ ਜ਼ਿਲ੍ਹੇ ਦੇ ਆਪਣੇ ਘਾਟਨੇ ਪਿੰਡ ਨੂੰ ਕੋਰੋਨਾਵਾਇਰਸ ਤੋਂ ਮੁਕਤ ਰੱਖਣ ਲਈ ਸ਼ਲਾਘਾ ਕੀਤੀ।


ਇਹ ਵੀ ਪੜ੍ਹੋ: ਮੋਗਾ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904