Bharat Jodo Nyay Yatra: ਅਯੁੱਧਿਆ 'ਚ ਸੋਮਵਾਰ (22 ਜਨਵਰੀ) ਨੂੰ ਹੋਣ ਵਾਲੇ ਰਾਮ ਲੱਲਾ ਪ੍ਰਾਣ ਪ੍ਰਤੀਸਠਾ ਸਮਾਗਮ ਤੋਂ ਪਹਿਲਾਂ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਅਸਾਮ ਦੇ ਨਗਾਓਂ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੇ ਪੂਰੇ ਰੱਬ 'ਤੇ ਕਬਜ਼ਾ ਕਰ ਲਿਆ ਹੈ।
ਉਨ੍ਹਾਂ ਕਿਹਾ, "ਪੀਐਮ ਮੋਦੀ ਰਾਮ ਮੰਦਰ ਵਿੱਚ ਹਨ ਅਤੇ ਰਾਮਦੇਵ ਬਾਹਰ ਹਨ। ਸਾਰੇ ਮਹੱਤਵਪੂਰਨ ਲੋਕ ਬਾਹਰ ਹਨ। ਉਹ (ਪੀਐਮ ਮੋਦੀ) ਚਾਹੁੰਦੇ ਹਨ ਕਿ ਸਾਰਾ ਕੁਝ ਇਕੱਲਿਆਂ ਕਰ ਲੈਣ। ਜੇਕਰ ਤੁਸੀਂ ਸਭ ਕੁਝ ਇਕੱਲਿਆਂ ਕਰਦੇ ਹੋ ਤਾਂ ਦੂਜਿਆਂ ਕੋਲੋਂ ਵੋਟ ਕਿਉਂ ਮੰਗਦੇ ਹੋ?"
'ਕਨਵਰਟਿਡ ਮੁੱਖ ਮੰਤਰੀ ਹਨ ਹੇਮੰਤ ਬਿਸਵਾ ਸਰਮਾ'
ਇਸ ਦੌਰਾਨ ਉਨ੍ਹਾਂ ਨੇ ਸੀਐਮ ਹਿਮੰਤ ਬਿਸਵਾ ਸਰਮਾ 'ਤੇ ਸਿਆਸੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਕਨਵਰਟਿਡ ਹੋਇਆ ਸੀਐਮ ਕਿਹਾ। ਉਨ੍ਹਾਂ ਕਿਹਾ, "ਜਿਹੜਾ ਸਾਨੂੰ ਛੱਡ ਕੇ ਅਸਾਮ ਵਿੱਚ ਭਾਜਪਾ ਵਿੱਚ ਸ਼ਾਮਲ ਹੋਇਆ ਹੈ, ਉਹ ਸਾਨੂੰ ਧਮਕੀਆਂ ਦੇ ਰਹੇ ਹਨ। ਭਾਜਪਾ ਵਾਲਿਆਂ ਨੇ ਯਾਤਰਾ 'ਤੇ ਹਮਲਾ ਵੀ ਕੀਤਾ, ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਪੋਸਟਰ ਅਤੇ ਬੈਨਰ ਪਾੜ ਦਿੱਤੇ।"
ਕਾਂਗਰਸ ਪ੍ਰਧਾਨ ਨੇ ਕਿਹਾ, "ਇੱਥੇ ਦੇ ਸੀ.ਐਮ ਇਹ ਭੁੱਲ ਜਾਂਦੇ ਹਨ ਕਿ ਉਹ ਖੁਦ ਅਣਗਿਣਤ ਘੁਟਾਲਿਆਂ ਦੇ ਦੋਸ਼ੀ ਹਨ, ਉਨ੍ਹਾਂ 'ਤੇ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਹਨ। ਰਾਹੁਲ ਗਾਂਧੀ ਨੇ ਠੀਕ ਹੀ ਕਿਹਾ ਕਿ ਅਸਾਮ ਦੇ ਸੀ.ਐਮ ਦੇਸ਼ ਦੇ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਹਨ। ਜੇਕਰ ਅੱਜ ਉਹ ਸੱਚੇ ਅਤੇ ਸਾਫ਼ ਬਣ ਰਹੇ ਹਨ ਤਾਂ ਇਸ ਪਿੱਛੇ ਮੋਦੀ ਅਤੇ ਅਮਿਤ ਸ਼ਾਹ ਦੀ ਵਾਸ਼ਿੰਗ ਮਸ਼ੀਨ ਦਾ ਕਮਾਲ ਹੈ।
ਇਹ ਵੀ ਪੜ੍ਹੋ: Tamilnadu: 'ਤਾਮਿਲਨਾਡੂ 'ਚ ਪ੍ਰਾਣ ਪ੍ਰਤੀਸਠਾ ਦੇ ਪ੍ਰਸਾਰਣ 'ਤੇ ਰੋਕ', ਨਿਰਮਲਾ ਸੀਤਾਰਮਨ ਨੇ ਸਟਾਲਿਨ ਸਰਕਾਰ 'ਤੇ ਲਾਏ ਗੰਭੀਰ ਦੋਸ਼
'ਅਸੀਂ ਅੰਗਰੇਜ਼ਾਂ ਤੋਂ ਨਹੀਂ ਡਰੇ'
ਭਾਰਤ ਜੋੜੋ ਨਿਆ ਯਾਤਰਾ 'ਤੇ ਹੋਏ ਹਮਲੇ ਨੂੰ ਲੈ ਕੇ ਖੜਗੇ ਨੇ ਕਿਹਾ ਕਿ ਭਾਜਪਾ ਵਾਲੇ ਰਾਹੁਲ ਗਾਂਧੀ ਦੇ ਦੌਰੇ ਤੋਂ ਡਰੇ ਹੋਏ ਹਨ। ਇਹ ਲੋਕ ਜੈਰਾਮ ਰਮੇਸ਼ ਦੀ ਗੱਡੀ 'ਤੇ ਹਮਲਾ ਕਰ ਰਹੇ ਹਨ, ਪਰ ਇਹ ਕਾਂਗਰਸੀ ਸਿਪਾਹੀ ਹਨ। ਉਹ ਡਰਨ ਵਾਲੇ ਨਹੀਂ ਹਨ। ਸਾਡੇ ਲੋਕ ਜੇਲ੍ਹ ਗਏ। ਜੇਕਰ ਅਸੀਂ ਅੰਗਰੇਜ਼ਾਂ ਤੋਂ ਨਹੀਂ ਡਰੇ ਤਾਂ ਭਾਜਪਾ ਤੋਂ ਕਿਉਂ ਡਰਾਂਗੇ?
ਉਨ੍ਹਾਂ ਦੱਸਿਆ ਕਿ ਜਦੋਂ ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਕਸ਼ਮੀਰ ਜਾ ਰਹੇ ਸਨ ਤਾਂ ਕੋਈ ਪੱਥਰਬਾਜ਼ੀ ਨਹੀਂ ਹੋਈ। ਉਸ ਦੌਰਾਨ ਲੱਖਾਂ ਲੋਕ ਯਾਤਰਾ 'ਚ ਸ਼ਾਮਲ ਹੋਏ ਸਨ ਪਰ ਅਸਾਮ 'ਚ ਹਮਲਾ ਕਿਉਂ ਹੋਇਆ? ਇਹ ਹਮਲਾ ਇੱਥੇ ਇਸ ਲਈ ਹੋ ਰਿਹਾ ਹੈ ਕਿਉਂਕਿ ਉੱਥੇ ਪੀਐੱਮ ਮੋਦੀ ਦਾ ਚੇਲਾ ਹੈ। ਉਹ ਘੱਟ ਗਿਣਤੀਆਂ ਨੂੰ ਡਰਾਉਂਦੇ ਹਨ। ਅੱਜ ਇਸ ਦੇਸ਼ ਵਿੱਚ ਭਾਜਪਾ ਹਰ ਰਾਜ ਵਿੱਚ ਦਿੱਲੀ ਤੋਂ ਸਰਕਾਰ ਚਲਾਉਣਾ ਚਾਹੁੰਦੀ ਹੈ ਅਤੇ ਇੱਕ ਦੇਸ਼, ਇੱਕ ਚੋਣ, ਇੱਕ ਵਿਚਾਰਧਾਰਾ ਥੋਪਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ: Rahul gandhi: ਨਿਆ ਯਾਤਰਾ ‘ਚ ਲੱਗੇ ‘ਜੈ ਸ੍ਰੀ ਰਾਮ’ ਅਤੇ ‘ਮੋਦੀ-ਮੋਦੀ’ ਦੇ ਨਾਅਰੇ, ਰਾਹੁਲ ਗਾਂਧੀ ਬੋਲੇ- ਬਸ ਕਰੋ, ਅੱਗੇ ਜੋ ਹੋਇਆ...