Rebel TMC MPs To Support NDA : ਤ੍ਰਿਣਮੂਲ ਕਾਂਗਰਸ (TMC) ਦੀ ਮੁਖੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਦੇ 20 ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ NDA ਵਿੱਚ ਸ਼ਾਮਲ ਹੋਣ ਦੀ ਇੱਛਾ ਜਤਾਈ ਹੈ। ਸਮਾਚਾਰ ਏਜੰਸੀ PTI ਮੁਤਾਬਕ ਕਾਕੋਲੀ  ਦਸਤੀਦਾਰ ਨੇ ਕਿਹਾ ਕਿ ਉਨ੍ਹਾਂ ਸਮੇਤ 20 ਸੰਸਦ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਵਾਲੇ NDA ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।

Continues below advertisement

ਪੜ੍ਹੋ ਹੋਰ ਖ਼ਬਰਾਂ :  ਸੱਸ ਨੂੰ ਦਿਲ ਦੇ ਬੈਠਾ ਜਵਾਈ, ਪਤਨੀ ਨੂੰ ਛੱਡ ਕੇ ਸੱਸ ਨਾਲ ਕਰਵਾਇਆ ਵਿਆਹ ,ਜਾਣੋ ਪੂਰਾ ਮਾਮਲਾ 

ਮਮਤਾ ਬੈਨਰਜੀ ਲਈ ਵੱਡਾ ਝਟਕਾ

Continues below advertisement

ਕਾਕੋਲੀ ਦਸਤੀਦਾਰ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਦਾ ਸਿਆਸੀ ਭਵਿੱਖ NDA ਨਾਲ ਵਧੇਰੇ ਸੁਰੱਖਿਅਤ ਹੈ। ਇਸ ਤੋਂ ਪਹਿਲਾਂ ਪਾਰਟੀ ਵਿੱਚ ਸੰਭਾਵਿਤ ਟੁੱਟ ਦੀਆਂ ਅਟਕਲਾਂ ਵਿਚਕਾਰ ਸੁਖੇਂਦੁ ਰਾਏ ਅਤੇ ਕਾਕੋਲੀ ਦਸਤੀਦਾਰ ਦੀ ਅਗਵਾਈ ਵਿੱਚ TMC ਦੇ 16 ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੁ ਅਧਿਕਾਰੀ ਨਾਲ ਮੁਲਾਕਾਤ ਕੀਤੀ ਸੀ।

ਪੜ੍ਹੋ ਹੋਰ ਖ਼ਬਰਾਂ : MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ 'ਚੋਂ ਮਿਲੀ ਲਾਸ਼

ਲੋਕ ਸਭਾ ਵਿੱਚ ਵੱਖਰੇ ਬੈਠਣ ਦੀ ਕੀਤੀ ਮੰਗ

ਇਨ੍ਹਾਂ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸਦਨ ਵਿੱਚ ਵੱਖਰੇ ਬੈਠਣ ਦੀ ਵਿਵਸਥਾ ਕਰਨ ਦੀ ਮੰਗ ਵੀ ਕੀਤੀ ਹੈ। ਸ਼ੁਭੇਂਦੁ ਅਧਿਕਾਰੀ ਨਾਲ ਮੁਲਾਕਾਤ ਕਰਨ ਵਾਲੇ ਸੰਸਦ ਮੈਂਬਰਾਂ ਵਿੱਚ ਕਾਕੋਲੀ  ਦਸਤੀਦਾਰ , ਪਾਰਥ ਭੌਮਿਕ, ਜਗਦੀਸ਼ ਬਸੁਨੀਆ, ਦੇਵ, ਸ਼ਤਾਬਦੀ ਰਾਏ, ਰਚਨਾ ਬੈਨਰਜੀ, ਕਾਲੀਪਦਾ ਸੋਰੇਨ, ਅਰੂਪ ਚੱਕਰਵਰਤੀ, ਅਸਿਤ ਮਲ, ਸ਼ਤਰੂਘਨ ਸਿੰਹਾ, ਪ੍ਰਸੂਨ ਬੈਨਰਜੀ, ਪ੍ਰਤੀਮਾ ਮੰਡਲ ਅਤੇ ਬਾਪਾ ਹਲਦਾਰ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।