ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ (mamata banerjee) ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਵਸ ਦੇ ਮੌਕੇ ਨਾਰਾਜ਼ ਹੋ ਗ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਸਟੇਜ 'ਤੇ ਮੌਜੂਦ ਸੀ। ਸੀਐਮ ਮਮਤਾ ਨੇ ਵੀ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਪ੍ਰੋਗਰਾਮ (parakram diwas) ਵਿਚ ਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਸੀਐਮ ਮਮਤਾ ਨੇ ਕਿਹਾ ਕਿ ਪ੍ਰੋਗਰਾਮ ਵਿਚ ਬੁਲਾ ਕੇ ਉਸਦਾ ਅਪਮਾਨ ਕੀਤਾ ਗਿਆ ਹੈ।


ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਸਰਕਾਰ ਦਾ ਪ੍ਰੋਗਰਾਮ ਹੈ ਨਾ ਕਿ ਕਿਸੇ ਪਾਰਟੀ ਦਾ। ਕਿਸੇ ਨੂੰ ਬੁਲਾਉਣਾ ਅਤੇ ਜ਼ਲੀਲ ਕਰਨਾ ਸਹੀ ਨਹੀਂ ਹੈ ਨ੍ਹਾਂ ਨੇ ਕਿਹਾ, "ਮੇਰੇ ਖਿਆਲ ਵਿਚ ਸਰਕਾਰ ਦੇ ਪ੍ਰੋਗਰਾਮ ਵਿਚ ਮਾਣ ਹੋਣਾ ਚਾਹੀਦਾ ਹੈ। ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ। ਕਿਸੇ ਨੂੰ ਬੁਲਾਉਣ ਤੋਂ ਬਾਅਦ ਅਪਮਾਨ ਨਾ ਕੀਤਾ ਜਾਵੇ। ਵਿਰੋਧ ਵਜੋਂ ਮੈਂ ਕੁਝ ਨਹੀਂ ਕਹਾਂਗੀ"

ਦਰਅਸਲ, ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਮਮਤਾ ਬੈਨਰਜੀ ਨੂੰ ਸਟੇਜ 'ਤੇ ਬੋਲਣ ਲਈ ਬੁਲਾਇਆ ਗਿਆ ਤਾਂ 'ਜੈ ਸ਼੍ਰੀ ਰਾਮ' ਦੇ ਨਾਅਰੇ ਲੱਗੇ

ਇਹ ਵੀ ਪੜ੍ਹੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904