Predicts on PM Modi: ਲੋਕ ਸਭਾ ਚੋਣਾਂ 2024 ਲਈ ਹੁਣ ਸਿਰਫ਼ ਸੱਤਵੇਂ ਪੜਾਅ ਦੀ ਵੋਟਿੰਗ ਬਾਕੀ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 904 ਦਿੱਗਜ ਲੀਡਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਪੱਛਮੀ ਬੰਗਾਲ ਦੀਆਂ 9 ਸੀਟਾਂ ਲਈ ਵੀ 1 ਜੂਨ ਨੂੰ ਵੋਟਿੰਗ ਹੋਣੀ ਹੈ। ਬੰਗਾਲ ਵਿੱਚ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਇਸ ਵਾਰ ਚੋਣਾਂ ਵਿੱਚ ਭਾਜਪਾ ਨੂੰ ਬੰਗਾਲ ਤੋਂ ਹੀ ਸਭ ਤੋਂ ਵੱਧ ਸੀਟਾਂ ਮਿਲ ਰਹੀਆਂ ਹਨ।


ਮੋਦੀ ਨੇ ਮੰਗਲਵਾਰ ਨੂੰ ਭਵਿੱਖਬਾਣੀ ਕੀਤੀ ਕਿ ਬੰਗਾਲ 'ਚ ਪਹਿਲੀ ਵਾਰ ਭਾਜਪਾ ਨੂੰ ਇੰਨੀਆਂ ਸੀਟਾਂ ਮਿਲਣ ਜਾ ਰਹੀਆਂ ਹਨ, ਜੋ ਹੁਣ ਤੱਕ ਨਹੀਂ ਮਿਲੀਆਂ ਹਨ। ਹਾਲਾਂਕਿ ਮੋਦੀ ਦੇ ਦਾਅਵਿਆਂ ਦੇ ਉਲਟ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਹਵਾ ਬਦਲ ਰਹੀ ਹੈ ਅਤੇ ਮੋਦੀ ਕੁਝ ਹੀ ਦਿਨਾਂ 'ਚ ਸਾਬਕਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।


ਕੋਲਕਾਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੇ ਜਵਾਬ ਵਿੱਚ ਮਮਤਾ ਬੈਨਰਜੀ ਨੇ ਸ਼ਹਿਰ ਵਿੱਚ ਦੋ ਰੋਡ ਸ਼ੋਅ ਕੀਤੇ। ਇੱਕ ਪੀਐਮ ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅਤੇ ਦੂਜਾ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ। ਮੰਗਲਵਾਰ ਨੂੰ ਦੱਖਣੀ ਕੋਲਕਾਤਾ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਨੇ ਭਵਿੱਖਬਾਣੀ ਕੀਤੀ ਕਿ ਕੁਝ ਹੀ ਦਿਨਾਂ 'ਚ ਨਰੇਂਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਬਣ ਜਾਣਗੇ ਕਿਉਂਕਿ ਸਥਿਤੀ ਬਦਲ ਰਹੀ ਹੈ।


ਉਨ੍ਹਾ ਚੱਕਰਵਾਤ ਰੇਮਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਕੇਂਦਰ ਦੇ ਯਤਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਨਿੰਦਾ ਕੀਤੀ। ਮਮਤਾ ਨੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੀ ਸਰਕਾਰ ਸੀ ਜਿਸ ਨੇ ਚੱਕਰਵਾਤ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਣ ਲਈ ਕਦਮ ਚੁੱਕੇ ਹਨ।


ਮਮਤਾ ਨੇ ਕਿਹਾ ਕਿ, "ਅੱਜ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਤੋਂ ਚੱਕਰਵਾਤ ਦੀ ਨਿਗਰਾਨੀ ਕਰ ਰਹੇ ਸਨ। ਕੀ ਇੱਕ ਪ੍ਰਧਾਨ ਮੰਤਰੀ ਲਈ ਇੰਨਾ ਝੂਠ ਬੋਲਣਾ ਜਾਇਜ਼ ਹੈ ? ਝੂਠ ਬੋਲਣਾ ਕਿਸੇ ਦਾ ਸੰਵਿਧਾਨਕ ਅਧਿਕਾਰ ਨਹੀਂ ਹੈ।  ਦੁਬਾਰਾ ਸੋਚੋ NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਇੱਕ ਕੇਂਦਰੀ ਟੀਮ ਹੈ, ਪਰ ਰਾਜ ਸਰਕਾਰ ਇਸ ਦੀਆਂ ਸੇਵਾਵਾਂ ਲੈਣ ਦਾ ਖਰਚਾ ਚੁੱਕਦੀ ਹੈ  ਉਹ ਦੇਸ਼ ਬਾਰੇ ਕਿੰਨਾ ਕੁ ਜਾਣਦੇ।