Independence Day 2023 : ਦੇਸ਼ ਵਿੱਚ ਸੁਤੰਤਰਤਾ ਦਿਵਸ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ (15 ਅਗਸਤ) ਨੂੰ ਦਿੱਲੀ ਦੇ ਲਾਲ ਕਿਲੇ ਤੋਂ 77ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਸੋਮਵਾਰ (14 ਅਗਸਤ) ਨੂੰ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਤੰਜ ਕਸਿਆ ਹੈ।

 

ਮਮਤਾ ਬੈਨਰਜੀ ਨੇ ਕਿਹਾ ਕਿ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਗਲਵਾਰ ਦਾ ਭਾਸ਼ਣ ਲਾਲ ਕਿਲੇ ਤੋਂ ਉਨ੍ਹਾਂ ਦਾ ਆਖਰੀ ਭਾਸ਼ਣ ਹੋਵੇਗਾ। ਲੋਕ ਸਭਾ ਚੋਣਾਂ-2024 ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ ਇੰਡੀਆ ਛੇ ਮਹੀਨਿਆਂ ਬਾਅਦ ਹੋਣ ਵਾਲੀਆਂ ਸੰਸਦੀ ਚੋਣਾਂ ਜਿੱਤੇਗਾ।

 

ਕੋਲਕਾਤਾ ਦੇ ਬੇਹਾਲਾ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਵੀ ਕਿਹਾ ਕਿ ਵਿਰੋਧੀ ਧਿਰ ਇੰਡੀਆ ਜਲਦ ਹੀ ਮੈਦਾਨ 'ਚ ਉਤਰੇਗਾ ਅਤੇ ਖੇਲਾ ਹੋਬੇ। ਖੇਲਾ ਹੋਬੇ ਇੱਕ ਨਾਅਰਾ ਸੀ ,ਜਿਸਨੂੰ ਪੱਛਮੀ ਬੰਗਾਲ 'ਚ ਸੱਤਾਧਾਰੀ ਪਾਰਟੀ ਟੀਐਮਸੀ ਦੁਆਰਾ 2021 ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਦਿੱਤਾ ਸੀ।

 

ਮਮਤਾ ਬੈਨਰਜੀ ਨੇ ਹੋਰ ਕੀ ਕਿਹਾ?

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬੰਗਾਲ ਕੁਰਸੀ ਨਹੀਂ ਚਾਹੀਦਾ , ਉਹ ਭਾਜਪਾ ਸਰਕਾਰ ਨੂੰ ਉਖਾੜ ਕੇ ਸੁੱਟਣਾ ਚਾਹੁੰਦਾ ਹੈ। ਇੰਡੀਆ ਗਠਜੋੜ ਪੂਰੇ ਦੇਸ਼ ਵਿੱਚ ਭਾਜਪਾ ਨੂੰ ਖ਼ਤਮ ਕਰ ਦੇਵੇਗਾ। ਪੱਛਮੀ ਬੰਗਾਲ ਵਿੱਚ ਟੀਐਮਸੀ ਭਾਜਪਾ ਨੂੰ ਨਿਰਣਾਇਕ ਤੌਰ 'ਤੇ ਹਰਾਏਗੀ। ਮਮਤਾ ਬੈਨਰਜੀ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।

 

ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਭ੍ਰਿਸ਼ਟਾਚਾਰ ਦੇ ਕੁਝ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਖਿਲਾਫ ਅਸੀਂ ਤੁਰੰਤ ਕਦਮ ਚੁੱਕੇ ਹਨ। ਹਾਲਾਂਕਿ, ਕੇਂਦਰ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਹਨ, ਚਾਹੇ ਉਹ ਰਾਫੇਲ ਜਹਾਜ਼ ਸੌਦਾ ਹੋਵੇ ਜਾਂ 2,000 ਰੁਪਏ ਦੇ ਨੋਟ ਦੀ ਨੋਟਬੰਦੀ।


ਪ੍ਰਧਾਨ ਮੰਤਰੀ ਦਾ ਲਗਾਤਾਰ 10ਵਾਂ ਸੁਤੰਤਰਤਾ ਦਿਵਸ ਸੰਬੋਧਨ

ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਤੋਂ ਲਗਾਤਾਰ 10ਵੇਂ ਸੁਤੰਤਰਤਾ ਦਿਵਸ ਨੂੰ ਸੰਬੋਧਨ ਕਰਨਗੇ। ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।