Modi 3.0 Oath Ceremony: ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਅੱਜ ਐਤਵਾਰ (9 ਜੂਨ) ਨੂੰ ਹੋਵੇਗਾ। ਹਾਲਾਂਕਿ ਮੋਦੀ 3.0 ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਵੱਡਾ ਦਾਅਵਾ ਕੀਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਇਹ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ। ਜਲਦ ਹੀ ਐਨਡੀਏ ਸਰਕਾਰ ਡਿੱਗ ਜਾਏਗੀ।


ਮਮਤਾ ਬੈਨਰਜੀ ਨੇ ਦਾਅਵਾ ਕੀਤਾ, "ਕੁਝ ਹੀ ਦਿਨਾਂ ਵਿੱਚ ਭਾਜਪਾ ਦੇ ਕਈ ਨੇਤਾ ਪਾਰਟੀ ਛੱਡ ਸਕਦੇ ਹਨ।" ਭਾਜਪਾ ਦੇ ਕਈ ਆਗੂ ਬਹੁਤ ਨਾਰਾਜ਼ ਤੇ ਨਾਖੁਸ਼ ਹਨ। ਇਹ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ। ਬੀਜੇਪੀ ਵੱਲੋਂ ਪੂਰਨ ਬਹੁਮਤ ਹਾਸਲ ਨਾ ਕਰ ਪਾਉਣ ਮਗਰੋਂ ਮੋਦੀ ਸਰਕਾਰ ਬਾਰੇ ਅਜਿਹੀ ਚਰਚਾ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ।


ਟੀਐਮਸੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗੀ
ਤ੍ਰਿਣਮੂਲ ਕਾਂਗਰਸ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਵੇਗੀ ਜਾਂ ਨਹੀਂ, ਇਸ ਦੇ ਜਵਾਬ ਵਿੱਚ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਸੱਦਾ ਮਿਲਿਆ ਹੈ ਤੇ ਨਾ ਹੀ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਟੀਐਮਸੀ ਮੁਖੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗੀ। ਸਾਨੂੰ ਸਹੁੰ ਚੁੱਕ ਸਮਾਗਮ ਲਈ ਕੋਈ ਸੱਦਾ ਨਹੀਂ ਮਿਲਿਆ। 


ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਬਦਲਾਅ ਦੀ ਲੋੜ ਹੈ, ਅਸੀਂ ਸਿਆਸੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਜੋ ਫਤਵਾ ਆਇਆ ਹੈ, ਉਸ ਤੋਂ ਬਾਅਦ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਇੰਡੀਆ ਗਠਜੋੜ ਨੇ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕੀਤਾ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਭਵਿੱਖ ਵਿੱਚ ਅਜਿਹਾ ਨਹੀਂ ਕਰਾਂਗੇ।


CAA ਨੂੰ ਰੱਦ ਕੀਤਾ ਜਾਣਾ ਚਾਹੀਦਾ-ਮਮਤਾ ਬੈਨਰਜੀ
ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਸੀਏਏ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੀਏਏ ਨੂੰ ਰੱਦ ਕਰਨਾ ਹੋਵੇਗਾ। ਅਸੀਂ ਇਸ ਮੰਗ ਨੂੰ ਸੰਸਦ ਵਿੱਚ ਉਠਾਵਾਂਗੇ। ਮਮਤਾ ਨੇ ਕਿਕਹਾ ਕਿ ਮੈਂ ਮਾਫੀ ਚਾਹੁੰਦੀ ਹਾਂ, ਪਰ ਮੈਂ ਸਰਕਾਰ ਬਣਾਉਣ ਲਈ ਇੱਕ ਗੈਰ-ਸੰਵਿਧਾਨਕ, ਗੈਰ-ਕਾਨੂੰਨੀ ਪਾਰਟੀ ਲਈ ਚੰਗੀ ਕਿਸਮਤ ਦੀ ਕਾਮਨਾ ਨਹੀਂ ਕਰ ਸਕਦੀ। ਮੇਰੀਆਂ ਸ਼ੁੱਭ ਕਾਮਨਾਵਾਂ ਦੇਸ਼ ਲਈ ਹੋਣਗੀਆਂ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਕਹਾਂਗਾ ਕਿ ਆਪਣੀ ਪਾਰਟੀ ਨੂੰ ਮਜ਼ਬੂਤ ​​ਕਰਨ। ਅਸੀਂ ਤੁਹਾਡੀ ਪਾਰਟੀ ਨਹੀਂ ਤੋੜਾਂਗੇ, ਪਰ ਤੁਹਾਡੀ ਪਾਰਟੀ ਅੰਦਰੋਂ ਹੀ ਟੁੱਟ ਜਾਵੇਗੀ, ਕਿਉਂਕਿ ਤੁਹਾਡੇ ਲੋਕ ਪਾਰਟੀ ਤੋਂ ਖੁਸ਼ ਨਹੀਂ ਹਨ।