ਕੋਲਕਾਤਾ: ਖੇਤੀ ਬਿੱਲ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹੁਣ ਦੀਦੀ ਦਾ ਸਾਥ ਵੀ ਪੂਰੀ ਤਰ੍ਹਾਂ ਮਿਲ ਗਿਆ ਹੈ। ਖੁਦ ਮਮਤਾ ਬੈਨਰਜੀ ਅੱਜ ਕੋਲਕਾਤਾ 'ਚ ਗਾਂਧੀ ਮੂਰਤੀ ਦੇ ਕੋਲ ਧਰਨੇ 'ਤੇ ਬੈਠੇਣਗੇ। ਕੋਲਕਾਤਾ 'ਚ ਤ੍ਰਿਣਮੂਲ ਵੱਲੋਂ 8 ਤੋਂ 10 ਦਸੰਬਰ ਤਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਆਖਰੀ ਦਿਨ ਮਮਤਾ ਬੈਨਰਜੀ ਸੰਬੋਧਨ ਕਰਨਗੇ।


ਮੁੱਖ ਮੰਤਰੀ ਮਮਤਾ ਬੈਨਰਜੀ ਦੁਪਹਿਰ ਤਿੰਨ ਵਜੇ ਗਾਂਧੀ ਮੂਰਤੀ ਪਹੁੰਚਣਗੇ। ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਲੋਕਵਿਰੋਧੀ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈ ਲੈਣਾ ਚਾਹੀਦਾ ਹੈ ਜਾਂ ਅਸਤੀਫਾ ਦੇ ਦੇਣ। ਉਨ੍ਹਾਂ ਕਿਹਾ ਸੀ ਕਿ ਬੀਜੇਪੀ ਦੀ ਅਗਵਾਈ ਵਾਲੀ NDA ਸਰਕਾਰ ਨੂੰ ਕਿਸਾਨਾਂ ਦੇ ਅਧਿਕਾਰਾਂ ਨੂੰ ਤਬਾਹ ਕਰਕੇ ਸੱਤਾ 'ਚ ਨਹੀਂ ਰਹਿਣਾ ਚਾਹੀਦਾ।


ਮਮਤਾ ਬੈਨਰਜੀ ਨੇ ਅੰਦੋਲਨਕਰਤਾ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਸਰਕਾਰ ਵੱਲੋਂ ਤਾਰੀਖ ਤੇ ਤਾਰੀਖ ਦਿੱਤੇ ਜਾਣ 'ਤੇ ਵੀ ਚਿੰਤਾ ਜਤਾਈ ਸੀ। ਉਨ੍ਹਾਂ ਟਵੀਟ ਕਰਕੇ ਕਿਹਾ 'ਮੈਂ ਕਿਸਾਨਾਂ, ਉਨ੍ਹਾਂ ਦੇ ਜੀਵਨ ਤੇ ਕਮਾਈ ਬਾਰੇ ਬਹੁਤ ਚਿੰਤਤ ਹਾਂ। ਭਾਰਤ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਜੇਕਰ ਤੁਰੰਤ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਪੂਰੇ ਸੂਬੇ ਤੇ ਦੇਸ਼ 'ਚ ਅੰਦੋਲਨ ਕਰਾਂਗੇ। ਅਸੀਂ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਤਿੱਖਾ ਵਿਰੋਧ ਕਰਦੇ ਹਾਂ।


ਮਮਤਾ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਸਭ ਕੁਝ ਵੇਚ ਰਹੀ ਹੈ। ਉਨ੍ਹਾਂ ਕਿਹਾ, 'ਤੁਸੀਂ ਰੇਲਵੇ, ਏਅਰ ਇੰਡੀਆ, ਕੋਲਾ, ਬੀਐਸਐਨਐਲ, ਬੀਐਚਈਐਲ, ਬੈਂਕਾ ਨੂੰ ਨਹੀਂ ਵੇਚ ਸਕਦੇ।' ਮਮਤਾ ਬੈਨਰਜੀ ਨੇ ਕਿਹਾ, 'ਬੀਜੇਪੀ ਦੀ ਅਗਵਾਈ ਵਾਲੀ NDA ਸਰਕਾਰ ਨਿੱਜੀਕਰਨ ਨੀਤੀ ਵਾਪਸ ਲਵੇ। ਅਸੀਂ ਅਲਟੀਮੇਟਮ ਦਿੱਤਾ ਹੈ।'


ਕੇਂਦਰੀ ਮੰਤਰੀ ਦਾ ਦਾਅਵਾ: ਕਿਸਾਨ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ